ਸ਼ੰਭੂ : ਵੱਡੇ ਬੈਰੀਕੇਡ ਤੋੜ ਅੱਗੇ ਲੰਘੇ ਕਿਸਾਨ, ਪੁਲਿਸ ਪਿੱਛੇ ਹਟੀ
ਸ਼ੰਭੂ, 26 ਨਵੰਬਰ, 2020 : ਹਰਿਆਣਾ ਪੁਲਿਸ ਵੱਲੋਂ ਪੱਥਰਾਂ ਤੇ ਸੰਗਲਾਂ ਨਾਲ ਜਕੜੇ ਬੈਰੀਕੇਡ ਤੋੜ ਕੇ ਵੱਡੀ ਗਿਣਤੀ ਵਿਚ ਕਿਸਾਨ ਹਰਿਆਣਾ ਵੱਲ ਵੱਧ ਗਏ ਹਨ। ਇਸ ਵੇਲੇ ਕਿਸਾਨਾਂ ਦੇ ਕਾਫਲੇ ਘੱਗਰ ਦੇ ਪੁੱਲ ’ਤੇ ਖੜ੍ਹੇ ਹਨ ਅਤੇ ਹਰਿਆਣਾ ਪੁਲਿਸ ਨੇ ਰੇਤੇ ਨਾਲ ਭਰੇ ਟਰੱਕ ਤੇ ਟਿੱਪਰ ਰਸਤੇ ਵਿਚ ਲਾ ਕੇ ਕਿਸਾਨਾਂ ਦਾ ਰਾਹ ਰੋਕਣ ਦਾ ਯਤਨ ਕੀਤਾ ਹੈ।
ਕਿਸਾਨਾਂ ਨੇ ਲੋਹੇ ਦੇ ਬੈਰੀਕੇਡ ਪੁੱਟ ਕੇ ਪੁੱਲ ਤੋਂ ਹੇਠਾਂ ਸੁੱਟ ਦਿੱਤੇ ਹਨ ਤੇ ਹਰਿਆਣਾ ਪੁਲਿਸ ਹਾਲ ਦੀ ਘੜੀ ਆਪ ਪਿੱਛੇ ਹੱਟ ਗਈ ਹੈ।