ਚੰਡੀਗੜ੍ਹ,25 ਨਵੰਬਰ,2020: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਵੀ.ਸੀ ਤੇ ਵਿਦਿਆਰਥੀ ਜਥੇਬੰਦੀਆਂ ਵਿਚਾਲੇ ਮੀਟਿੰਗ ਬੇਨਤੀਜਾ ਰਹੀ। ਵਿਧਾਇਕ ਕੁਲਜੀਤ ਨਾਗਰਾ ਸਮੇਤ ਕਈ ਸਾਬਕਾ ਵਿਦਿਆਰਥੀ ਕੌਂਸਲ ਪ੍ਰਧਾਨਾਂ ਨੇ ਵੀਸੀ ਨਾਲ ਮੀਟਿੰਗ ਕੀਤੀ। ਵੀ.ਸੀ. ਨੇ ਸੈਨੇਟ ਚੋਣਾਂ ਕਰਵਾਉਣ ਪ੍ਰਤੀ ਅਸਹਿਮਤੀ ਪ੍ਰਗਟਾਈ ਹੈ ਤੇ ਕਿਹਾ, ਉਹ ਇਸ ਮਸਲੇ ਤੇ ਕੁਝ ਨਹੀਂ ਕਰ ਸਕਦੇ ।