ਚੰਡੀਗੜ੍ਹ, 24 ਨਵੰਬਰ 2020 - ਆਲ ਇੰਡੀਆ ਜੱਟ ਮਹਾਂ ਸਭਾ ਦੇ ਸੀਨੀਅਰ ਨੇਤਾ ਰਾਜਿੰਦਰ ਸਿੰਘ ਬਡਹੇੜੀ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਜਿਸ ਤਹਿਤ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਹਾਲਤ ਖਸਤਾ ਹੋਣ ਕਾਰਨ ਅਫਸਰਾਂ ਲਈ ਮਹਿੰਗੀਆਂ ਵੱਡੀਆਂ ਦੀ ਥਾਂ ਸਸਤੀਆਂ ਅਤੇ ਛੋਟੀਆਂ ਗੱਡੀਆਂ ਉਪਲਬਧ ਕਰਾਉਣ ਦੀ ਗੱਲ ਕੀਤੀ ਗਈ ਹੈ।
ਬਡਹੇੜੀ ਨੇ ਆਖਿਆ ਕਿ ਬਿਲਕੁਲ ਸਹੀ ਅਤੇ ਢੁਕਵਾਂ ਤਰਕਸੰਗਤ ਫੈਸਲਾ ਹੈ ਉਹਨਾਂ ਆਖਿਆ ਕਿ ਸਰਕਾਰੀ ਫ਼ਜ਼ੂਲ ਖ਼ਰਚੇ ਘਟਾਉਣਾ ਚੰਗਾ ਕਦਮ ਹੈ। ਬਡਹੇੜੀ ਨੇ ਮੁੱਖ ਮੰਤਰੀ ਨੂੰ ਖ਼ਰਚਾ ਘਟਾਉਣ ਲਈ ਹੋਰ ਨੇਕ ਅਤੇ ਢੁਕਵੀਂ ਸਲਾਹ ਦਿੰਦਿਆਂ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਨੌਂ ਵਿਧਾਇਕਾਂ ਨੂੰ ਸਲਾਹਕਾਰ ਬਣਾਇਆ ਗਿਆ ਹੈ ਉਹਨਾ ਨੂੰ ਹਟਾਇਆ ਜਾਵੇ ਅਤੇ ਜੋ ਕੈਪਟਨ ਸੰਦੀਪ ਸੰਧੂ ਰਾਜਸੀ ਸਕੱਤਰ ਹੈ ਉਹ ਸਰਗਰਮ ਰਾਜਨੀਤੀ ਵਿੱਚ ਆ ਗਏ ਹਨ ਅਕਸਰ ਦਾਖਾ ਵਿਧਾਨ ਸਭਾ ਹਲਕਾ ਇੰਚਾਰਜ਼ ਹਨ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਮਸ਼ਰੂਫ ਹੋ ਗਏ ਹਨ ਸਮੇਤ ਮੁੱਖ ਮੰਤਰੀ ਰਿਹਾਇਸ਼ ਵਿਖੇ ਮੱਖੀਆਂ ਮਾਰਨ ਵਾਲ਼ੇ ਵਿਹਲੇ ਚਾਰ ਓ.ਐੱਸ.ਡੀ. ਹਨ ਉਹ ਸਰਕਾਰੀ ਖ਼ਜ਼ਾਨੇ ‘ਤੇ ਬੇਲੋੜਾ ਭਾਰ ਹਨ ਨੂੰ ਵੀ ਫ਼ਾਰਗ ਕਰ ਦੇਣਾ ਚਾਹੀਦਾ ਹੈ, ਉਨ੍ਹਾਂ ਵਿੱਚ ਕੇਵਲ ਸੰਦੀਪ ਬਰਾੜ ਹੀ ਗੰਭੀਰਤਾ ਨਾਲ਼ ਕੰਮ ਕਰਦੇ ਹਨ।
ਬਡਹੇੜੀ ਨੇ ਆਖਿਆ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਖੁਦ ਹੀ ਅਸਤੀਫ਼ਾ ਦੇ ਚੁੱਕੇ ਹਨ ਅਤੇ ਅਸਤੀਫ਼ਾ ਪ੍ਰਵਾਨ ਹੋਣ ਦੀ ਉਡੀਕ ਵਿੱਚ ਬੈਠੇ ਹਨ ਉਹਨਾਂ ਦਾ ਅਸਤੀਫ਼ਾ ਵੀ ਪ੍ਰਵਾਨ ਕਰ ਲਿਆ ਜਾਵੇ ਇਸ ਤਰਾਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਅਤੇ ਸਪੈਸ਼ਲ ਪ੍ਰਮੁੱਖ ਸਕੱਤਰ ਸ੍ਰੀ ਗੁਰਕੀਰਤ ਕ੍ਰਿਪਾਲ ਸਿੰਘ ਦੋਵੇਂ ਬਹੁਤ ਕਾਬਲ ਅਤੇ ਇਮਾਨਦਾਰ ਅਫਸਰ ਹਨ ਮੁੱਖ ਮੰਤਰੀ ਦਫਤਰ ਦਾ ਕੰਮ ਭਰੋਸੇਯੋਗਤਾ ਨਾਲ਼ ਸਾਂਭਣ ਦੇ ਸਮਰੱਥ ਹਨ।
ਬਡਹੇੜੀ ਨੇ ਕਿਹਾ ਕਿ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦਾ ਦਰਦ ਭਲੀ-ਭਾਂਤ ਸਮਝਦਾ ਹਾਂ ਕੈਪਟਨ ਸਾਹਿਬ ਮੁੱਖ ਮੰਤਰੀ ਹੋਣ ਦੇ ਨਾਲ਼ ਨਾਲ਼ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਪ੍ਰਧਾਨ ਵੀ ਹਨ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਜਲਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ਼ ਗੱਲ-ਬਾਤ ਕਰਨ ਲਈ ਚਾਰਾਜੋਈ ਕਰਨ ਕਿਸਾਨਾਂ ਮੰਗਾਂ ਮੰਨਵਾਉਣ ਲਈ ਦਬਾਅ ਬਣਾਉਣ । ਬਡਹੇੜੀ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਹੋਰ ਕੋਈ ਅਜਿਹਾ ਆਗੂ ਨਜ਼ਰ ਨਹੀਂ ਆ ਰਿਹਾ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਅਤੇ ਮਸਲੇ ਹੱਲ ਕਰਾਉਣ ਦੀ ਸਮਰੱਥਾ ਰੱਖਦਾ ਹੋਵੇ।