ਹਰੀਸ਼ ਕਾਲੜਾ
- ਪੰਜਾਬ ਸਰਕਾਰ ਪੈਨਸਨ ਵਧਾ ਕੇ 2000 ਰੁਪਏ ਅਤੇ ਸਗਨ ਸਕੀਮ ਵਧਾ ਕੇ 51000 ਰੁਪਏ ਤੱਕ ਕਰੇਗੀ : ਧਰਮਸੋਤ
ਰੂਪਨਗਰ 24 ਨਵੰਬਰ 2020 - ਪੰਜਾਬ ਸਰਕਾਰ ਦੇ ਸੀਨੀਅਰ ਵਜੀਰ ਸ.ਸਾਧੂ ਸਿੰਘ ਧਰਮਸੋਤ ਅਤੇ ਚਰਨਜੀਤ ਸਿੰਘ ਚੰਨੀ ਵੱਲੋ ਸਾਂਝੇ ਤੌਰ ਤੇ ਅੱਜ ਮੋਰਿੰਡਾ ਨਜਦੀਕ ਪੈਦੇ ਬਲਦੇਵ ਨਗਰ (ਰੂਰਲ ਮੋਰਿੰਡਾ) ਵਿਖੇ ਸਿੰਗਾਰਾ ਰਾਮ ਯਾਦਗਾਰੀ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕਰਨ ਪਹੁੰਚੇ ਸ.ਸਾਧੂ ਸਿੰਘ ਧਰਮਸੋਤ ਜੰਗਲਾਤ,ਸਮਾਜਿਕ ਨਿਆ,ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਸਰਕਾਰ ਦਾ ਸਵਾਗਤ ਕਰਦਿਆਂ ਸ.ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ,ਉਦਯੋਗਿਕ ਸਿਖਲਾਈ ਅਤੇ ਸੈਰ ਸਪਾਟਾ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਕਿ ਸਾਡੀ ਸਰਕਾਰ ਗਰੀਬਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵਿਕਾਸ ਸਕੀਮਾਂ ਨੂੰ ਪੂਰਨ ਤੌਰ ਤੇ ਲਾਗੂ ਕਰਨ ਲਈ ਵਚਨਬੱਧ ਹੈ। ਉਨਾਂ ਦੱਸਿਆ ਕਿ ਸਰਕਾਰ ਵੱਲੋ ਪਿੰਡਾਂ ਵਿੱਚ ਰਹਿੰਦੇ ਗਰੀਬਾਂ ਦੇ 5-5 ਮਰਲੇ ਦੇ ਪਲਾਟ ਪੰਚਾਇਤਾਂ ਵੱਲੋ ਮਤੇ ਪਾ ਕੇ ਉਨਾਂ ਦੀ ਰਿਹਾਇਸ ਲਈ ਅਲਾਟ ਕੀਤੇ ਗਏ ਹਨ, ਜਦਕਿ 2-2 ਮਰਲੇ ਦੇ ਪਲਾਟ ਮਾਲ ਅਸਬਾਬ ਤੇ ਰੂੜੀ ਸਾਂਭਣ ਲਈ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਬਲਦੇਵ ਨਗਰ ਦੇ ਵਸਨੀਕਾਂ ਨੂੰ ਜਮੀਨ ਤੇ ਮਾਲਕਾਨਾ ਹੱਕ ਦਿੱਤੇ ਜਾਣ ਦਾ ਐਲਾਨ ਪੰਜਾਬ ਸਰਕਾਰ ਵੱਲੋ ਕੀਤਾ ਜਾਵੇਗਾ।
ਯਾਦਗਾਰੀ ਗੇਟ ਦਾ ਨੀਂਹ ਪੱਥਰ ਰੱਖਣ ਮਗਰੋਂ ਪਿੰਡ ਵਾਸੀਆਂ ਸੰਬੋਧਨ ਕਰਦਿਆਂ ਸ.ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਕੈਬਨਿਟ ਵਿੱਚ ਉਨਾਂ ਅਤੇ ਸ.ਚੰਨੀ ਵੱਲੋ ਸਾਂਝੇ ਤੌਰ ਤੇ ਯਤਨ ਕੀਤੇ ਜਾਣ ਤੋ ਬਾਅਦ ਪੰਜਾਬ ਸਰਕਾਰ ਸਿਧਾਂਤਕ ਤੌਰ ਤੇ ਬਲਦੇਵ ਨਗਰ ਵਾਸੀਆਂ ਦੀ ਲੰਮੇ ਚਿਰਾਂ ਤੋ ਰੱਖੀ ਜਾ ਰਹੀ ਮੰਗ ਨੂੰ ਸਵੀਕਾਰ ਕਰਨ ਲਈ ਰਾਜੀ ਹੋ ਗਈ ਹੈ। ਉਨ੍ਹਾਂ ਇਹ ਵਿਸਵਾਸ ਦਿਵਾਇਆ ਕਿ ਬਲਦੇਵ ਨਗਰ ਵਾਸੀਆਂ ਨੂੰ ਛੇਤੀ ਹੀ ਜਮੀਨ ਦਾ ਮਾਲਕਾਨਾ ਹੱਕ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬਾਰੇ ਅਗਾਮੀ 4 ਮਹੀਨੇ ਵਿੱਚ ਸਰਕਾਰ ਵੱਲੋ ਇਸਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਕਾਰਜ ਨੇਪਰੇ ਚਾੜਨ ਲਈ ਪੂਰੀ ਤਤਪਰ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਅਜਿਹਾ ਲੀਡਰ ਹੈ, ਜੋ ਪੰਜਾਬ ਦੇ ਹਰ ਵਸਨੀਕ ਭਾਵੇ ਉਹ ਦਲਿਤ ਹੈ,ਕਿਸਾਨ ਹੈ ਜਾਂ ਸੰਨਤਕਾਰ ਹੈ, ਦਾ ਦਰਦ ਸਮਝਦਾ ਤੇ ਮਹਿਸੂਸ ਕਰਦਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿੱਚ ਹਰ ਪੰਜਾਬੀ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸਨ 250 ਰੁਪਏ ਮਹੀਨਾ ਤੋ ਵਧਾ ਕੇ 750 ਰੁਪਏ ਕੀਤਾ ਸੀ ਅਤੇ ਹੁਣ ਸਰਕਾਰ ਪੈਨਸਨ ਵਧਾ ਕੇ 2000 ਰੁਪਏ ਮਹੀਨਾ ਕਰਨ ਲਈ ਸਿਧਾਂਤਕ ਤੋਰ ਤੇ ਫੈਸਲਾ ਲੈ ਚੁੱਕੀ ਹੈ। ਇਸਦੇ ਨਾਲ ਹੀ ਸ਼ਗਨ ਸਕੀਮ ਤਹਿਤ ਰਾਸ਼ੀ 15000 ਰੁਪਏ ਤੋ ਵਧਾ ਕੇ 21000 ਰੁਪਏ ਕੀਤੀ ਗਈ ਸੀ, ਇਹ ਰਾਸ਼ੀ ਵਧਾ ਕੇ 51000 ਰੁਪਏ ਕੀਤੀ ਜਾਵੇਗੀ। ਉਨ੍ਹਾਂ ਇਸ ਮੋਕੇ ਯਾਦਗਾਰੀ ਗੇਟ ਦੀ ਉਸਾਰੀ ਅਤੇ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਸ.ਚੰਨੀ ਵੱਲੋ ਵੀ ਇਹ ਐਲਾਨ ਕੀਤਾ ਗਿਆ ਕਿ ਜੇਕਰ ਪਿੰਡ ਦੇ ਵਿਕਾਸ ਲਈ ਹੋਰ ਵਾਧੂ ਗ੍ਰਾਂਟ ਦੀ ਲੋੜ ਪਈ ਤਾਂ ਉਹ ਅਪਣੇ ਕੋਟੇ ਵਿੱਚ ਹੋਰ ਗ੍ਰਾਂਟ ਜਾਰੀ ਕਰ ਦੇਣਗੇ। ਇਸ ਮੋਕੇ ਗ੍ਰਾਂਮ ਪੰਚਾਇਤ ਮੈਬਰ,ਮੋਹਤਵਰ ਅਤੇ ਇਲਾਕੇ ਦੀਆਂ ਸਨਮਾਨਿਤ ਸ਼ਖਸੀਅਤਾਂ ਹਾਜ਼ਰ ਸਨ।