ਚੰਡੀਗੜ੍ਹ, 24 ਨਵੰਬਰ 2020 - ਹਰਿਆਣਾ ਦੇ ਰੇਵਾੜੀ 'ਚ ਇੱਕ ਪਿਓ ਵੱਲੋਂ ਧੀ ਦੇ ਵਿਆਹ ਤੋਂ ਪਹਿਲਾਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਦੀਆਂ ਖਬਰਾਂ ਅਨੁਸਾਰ ਧੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਪਿਓ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਮੀਡੀਆ ਦੀਆਂ ਖਬਰਾਂ ਅਨੁਸਾਰ ਮੁੰਡੇ ਵਾਲਿਆਂ ਨੇ ਵਿਆਹ ਤੋਂ ਠੀਕ ਇੱਕ ਦਿਨ ਪਹਿਲਾਂ 30 ਲੱਖ ਰੁਪਏ ਦੀ ਮੰਗ ਕਰ ਦਿੱਤੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਦੇ ਬਾਪ ਨੇ ਫਾਹਾ ਲਾ ਲਿਆ।
ਪਰ ਰੇਵਾੜੀ ਦੇ ਖੋਲ ਖੇਤਰ ਦੇ ਪਿੰਡ ਪਾੜਲਾ ਦੇ ਰਹਿਣ ਵਾਲੇ ਕੈਲਾਸ਼ ਤੰਵਰ ਨੇ ਸੁਸਾਇਡ ਕਰਨ ਤੋਂ ਪਹਿਲਾਂ ਆਪਣੀ ਧੀ ਦੇ ਵਿਆਹ ਦੇ ਕਾਰਡ 'ਤੇ ਸੁਸਾਇਡ ਨੋਟ ਲਿੱਖ ਦਿੱਤਾ ਜਿਸ 'ਚ ਉਸ ਨੇ ਦਹੇਜ ਨੂੰ ਆਪਣੀ ਮੌਤ ਦਾ ਕਾਰਨ ਦੱਸਿਆ ਹੈ। ਸੁਸਾਇਡ ਨੋਟ 'ਚ ਮ੍ਰਿਤਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ ਦਹੇਜ ਦੇ ਲੋਭੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।