ਰਜਨੀਸ਼ ਸਰੀਨ
- ਪਿੰਡ ਦਾ ਵਿਕਾਸ ਕਾਰਜ ਅਹਿਮ ਯੋਗਦਾਨ ਨਾਲ ਹੋ ਰਿਹਾ -- ਧਾਵਾ ਬਣਵੈਤ
ਨਵਾਂ ਸ਼ਹਿਰ, 24 ਨਵੰਬਰ 2020 - ਦੀ ਉੜਾਪੜ ਖੇਤੀਬਾੜੀ ਸਹਿਕਾਰੀ ਸਭਾ ਵਲੋਂ ਪਿੰਡ ਦੇ ਚੋਂਕਾਂ,ਮੋੜਾਂ ਤੇ ਮੇਨ ਰੋਡ ਤੇ ਸਟੈਂਡ ਵਾਲੇ ਸ਼ੀਸੇ ਲਗਾਏ ਗਏ ਇਸ ਮੋਕੇ ਜਾਣਕਾਰੀ ਦਿੰਦੇ ਹੋਏ ਸਹਿਕਾਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਧਾਵਾ ਬਣਵੈਤ ਨੇ ਦੱਸਿਆ ਕਿ ਪਿੰਡ ਚ ਲੰਘਦੇ ਵਾਹਨਾਂ ਦ ਟਰੈਫਿਕ ਨੂੰ ਮੱਦੇ ਨਜਰ ਰੱਖਦੇ ਹੋਏ ਇਹ 18 ਸੀਸ਼ੇ ਲਗਾਏ ਹਨ ਤਾਂ ਜੋ ਇੱਕ ਪਾਸੇ ਤੋਂ ਆਉਣ ਤੋਂ ਪਹਿਲਾਂ ਦੂਜੇ ਪਾਸੇ ਵਾਲੇ ਵਾਹਨ ਨੂੰ ਦੇਖਿਆ ਜਾਵੇ ਤਾਂ ਜੋ ਕੋਈ ਵੀ ਵਾਹਨ ਜਾਂ ਵਾਹਨ ਚਾਲਕ ਹਾਦਸਾ ਗ੍ਰਸਤ ਨਾ ਹੋ ਜਾਵੇ।
ਜਿਕਰਯੋਗ ਹੈ ਕਿ ਸਹਿਕਾਰੀ ਸਭਾ ਉੜਾਪੜ ਵਲੋਂ ਪਿ ਛਲੇ ਸਾਲ ਲੜਕੀਆਂ ਦੇ ਸ.ਸੀ.ਸੈ.ਸਕੂਲ ਚ ਵੱਖ ਵੱਖ ਪਿੰਡਾਂ ਤੋਂ ਪੜਨ ਆਉਦੀਆਂ ਵਿਦਿਆਰਥਣਾ ਨੂੰ ਦੂਜੇ ਪਿੰਡਾਂ ਚ ਆਉਣ ਵਾਸਤੇ ਥੋੜੀ ਸਮੱਸਿਆ ਆ ਰਹੀ ਸੀ ਇਸ ਸਮੱਸਿਆ ਨੂੰ ਦੇਖਦੇ ਹੋਏ 14 ਲੱਖ ਰੁਪਏ ਦੀ ਵੱਡੀ ਬੱਸ ਆਈ ਜਿਸ ਵਿੱਚ ਸਹਿਕਾਰੀ ਸਭਾ ਵਲੋਂ ਸੱਤ ਲੱਖ ਰੁਪਏ ਸਹਿਜੋਗ ਰਾਸ਼ੀ ਦਿਤੀ ਸੀ ਤੇ ਪ੍ਰਾਇਮਰੀ ਸਕੂਲ਼ ਦੇ ਬੁੱਧ ਜੀਵੀ ਬੱਚਿਆਂ ਲਈ ਤਿਆਰ ਕੀਤੇ ਸਮਾਰਟ ਰੂਮ ਲਈ 44 ਹਜਾਰ ਪੰਜ ਸੋ ਰੁਪਏ, ਸਕੂਲ ਦੀ ਚਾਰ ਦਿਵਾਰੀ ਤੇ ਫਰਸ਼ ਲਈ ਇੱਕ ਲੱਖ 76 ਹਜਾਰ 715 ਰੁਪਏ,ਸਰਕਾਰੀ ਗਰਲਜ ਸਕੂਲ ਜਨੇਟਰ ਲਈ 32 ਹਜਾਰ ਰੁ,ਸਟਰੀਟ ਲਾਈਟਾਂ ਵਾਸਤੇ 2 ਲੱਖ 50 ਹਜਾਰ ਰੁ, ਨੋਜਵਾਨਾਂ ਨੂੰ ਹੈਲ਼ਥ ਕਲੱਬ ਲਈ 8 ਲੱਖ ਰੁਪਏ , ਸ਼ੀਸੇ ਲਗਾਉਣ ਲਈ 36 ਹਜਾਰ ਰੁ,ਲੜਕੀਆਂ ਦੇ ਸਕੁਲ਼ ਚ ਬਰਾਂਡੇ ਅਤੇ ਕਮਰੇ ਲਈ 90 ਹਜਾਰ ਰੁਪਏ ,ਸਕੂਲ ਚ ਬਾਥ ਰੂਮ,ਪੱਕੀ ਪੋੜੀਆ ਵਾਸਤੇ ਇੱਕ ਲੱਖ 46 ਹਜਾਰ 693 ਰੁਪਏ ਦਿਤੇ ਸਨ ਤੇ ਗੁਰੁ ਨਾਨਕ ਮਿਸ਼ਨ ਹਸਪਤਾਲ ਵਾਸਤੇ ਢਾਈ ਲੱਖ ਰੁਪਏ ਦਾਨ ਵਜੋਂ ਪ੍ਰਬੰਧਕ ਕਮੇਟੀ ਨੂੰ ਦਿਤੇ ਗਏ ਸਨ ਤੇ ਅਸੀ ਸਾਰੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਦੇ ਹਾਂ ਕਿ ਆਉਣ ਵਾਲੇ ਸਮੇਂ ਚ ਵੀ ਸਕੂਲਾਂ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਸਹਿਕਾਰੀ ਸਭਾ ਵਲੋਂ ਅਹਿਮ ਯੋਗਦਾਨ ਕਰਦੇ ਰਹਾਂਗੇ ਅਤੇ ਜਿਵੇ ਕਿ ਸਮੇਂ ਸਮੇਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਸਹਿਕਾਰੀ ਸਭਾ ਦੇ ਆਪਨੇ ਕੌਮਨ ਗੁੱਡ ਫੰਡ ਚੋ ਪਿੰਡ ਉੜਾਪੜ ਵਿੱਚ ਅਤੇ ਦੋਨਾਂ ਸਕੂਲਾਂ ਚ ਵਿਕਾਸ ਕਾਰਜਾਂ ਕਰਵਾਏ ਹਨ।
ਇਸ ਮੌਕੇ ਵਾਇਸ ਪ੍ਰਧਾਨ ਜੋਗਿੰਦਰ ਸਿੰਘ ਗਹੁਣੀਆਂ,ਕੁਲਵੰਤ ਕੋਰ ਬਣਵੈਤ, ਰਛਪਾਲ ਸਿੰਘ ਪਾਲੀ ਬਡਵਾਲ , ਗੁਰਮੀਤ ਸਿੰਘ ਬਣਵੈਤ ,ਚੋਧਰੀ ਜੋਗਿੰਦਰ ਪਾਲ,ਰਵਿੰਦਰ ਸਿੰਘ ਸਾਰੇ ਸਭਾ ਦੇ ਮੈਂਬਰ,ਸੈਕਟਰੀ ਨਰਵਿੰਦਰ ਸਿੰਘ, ਕੈਸ਼ੀਅਰ ਨਰਿੰਦਰ ਸਿੰਘ ,ਜਤਿੰਦਰ ਸਿੰਘ ਬਡਵਾਲ , ਤਲਵਿੰਦਰ ਸਿੰਘ , ਮਨਜੀਤ ਸਿੰਘ ਆਦਿ ਸਮੂਹ ਸਟਾਫ ਹਾਜਰ ਸਨ।