ਫਾਜਿਲਕਾ,23 ਨਵੰਬਰ,2020: ਰਾਜਸਥਾਨ ਤੋਂ ਪੰਜਾਬ ’ਚ ਕਿਸਾਨ ਯੂਰੀਆ ਨਹੀਂ ਲਿਆ ਸਕਣਗੇ। ਕਿਉਂ ਕਿ ਰਾਜਸਥਾਨ ਦੇ ਗੰਗਾਨਗਰ ਜਿਲ੍ਹੇ ਦੇ ਕਲੇਕਟਰ ਵਲੋਂ ਰਾਜਸਥਾਨ ਤੋਂ ਪੰਜਾਬ ਵਿੱਚ ਆਉਣ ਵਾਲੀ ਖਾਦ ਉੱਤੇ ਪੂਰੀ ਤਰ੍ਹਾਂ ਨਾਲ ਬੈਨ ਲਗਾ ਦਿੱਤਾ ਅਤੇ ਉਥੇ ਹੀ ਉਨ੍ਹਾਂ ਨੇ ਪੰਜਾਬ ਰਾਜਸਥਾਨ ਨੂੰ ਜੋੜਨ ਵਾਲੇ ਪਿੰਡ ਗੁਮਜਾਲ ਵਿੱਚ ਆਪਣੀਆਂ ਟੀਮਾਂ ਲਗਾਕੇ ਪੰਜਾਬ ਨੂੰ ਜਾਣ ਵਾਲੀ ਖਾਦ ਉੱਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਪੰਜਾਬ ਰਾਜਸਥਾਨ ਨਾਲ ਜੋੜਨ ਵਾਲੇ ਆਖਰੀ ਪਿੰਡ ਗੁਮਜਾਲ ਦੇ ਸਾਧੂ ਵਾਲਾ ਹੈੱਡ ਉੱਤੇ ਖੇਤੀਬਾੜੀ ਵਿਭਾਗ ਦੇ ਨਾਕੇ ਲਗਾਕੇ ਖੜੇ ਰਾਜਸਥਾਨ ਦੇ ਅਧਿਕਾਰੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਗੰਗਾਨਗਰ ਜਿਲ੍ਹੇ ਦੇ ਕਲੇਕਟਰ ਵਲੋਂ ਰਾਜਸਥਾਨ ਤੋਂ ਗ਼ੈਰਕਾਨੂੰਨੀ ਤੌਰ ਤੇ ਪੰਜਾਬ ਵਿੱਚ ਜਾਣ ਵਾਲੀ ਯੂਰੀਆ ਖਾਦ ਉੱਤੇ ਬੈਨ ਲਗਾਇਆ ਹੈ ਜਿਸਦੇ ਚਲਦਿਆਂ ਅਸੀਂ ਇੱਥੇ ਨਾਕਾਬੰਦੀ ਕਰਕੇ ਬੈਠੇ ਹਾਂ ਜੇਕਰ ਕੋਈ ਰਾਜਸਥਾਨ ਤੋਂ ਪੰਜਾਬ ਵਿੱਚ ਯੂਰੀਆ ਖਾਦ ਲੈ ਕੇ ਜਾਵੇਗਾ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਏਗੀ। ਜਿਕਰਯੋਗ ਹੈ ਕਿ ਪੰਜਾਬ ’ਚ ਮਾਲ ਗੱਡੀਆਂ ਨਾਲ ਚੱਲਣ ਕਾਰਨ ਪੰਜਾਬ ’ਚ ਕਿਸਾਨਾਂ ਨੂੰ ਯੂਰੀਏ ਦੀ ਕਮੀ ਆਉਣ ਲੱਗੀ ਸੀ। ਜਿਸ ਕਾਰਨ ਕਿਸਾਨ ਦੂਜੇ ਸੂਬਿਆਂ ਤੋਂ ਯੂਰੀਆ ਲਿਆ ਰਹੇ ਸਨ।