ਆਰ ਐਸ ਐਸ ਦੇ ਪੰਜਾਬ ਯੂਨਿਟ ਨੇ ਚੁਣਿਆ ਨਵਾਂ ਮੁਖੀ , ਬੇਦੀ ਹੋਏ ਫ਼ਾਰਗ
ਰਾਸ਼ਟਰੀ ਸਵੈਮ ਸੇਵਕ ਸੰਘ ਪੰਜਾਬ ਦੀ ਚੋਣ ਪ੍ਰਕਿਰਿਆ ਹੋਈ ਸਮਾਪਤ
ਇਕਬਾਲ ਸਿੰਘ ਆਹਲੂਵਾਲੀਆ ਚੁਣੇ ਗਏ ਆਰ ਐਸ ਐਸ ਪੰਜਾਬ ਦੇ ਨਵੇਂ ਮੁਖੀ
ਚੰਡੀਗੜ੍ਹ, 23 ਨਵੰਬਰ, 2020: ਸ. ਇਕਬਾਲ ਸਿੰਘ ਆਹਲੂਵਾਲੀਆ ਆਰ ਐਸ ਐਸ ਪੰਜਾਬ ਦੇ ਨਵੇਂ ਮੁਖੀ ਚੁਣੇ ਗਏ ਹਨ . ਉਹ 90 ਸਲੇਟ ਬ੍ਰਿਜ ਭੂਸ਼ਣ ਬੇਦੀ ਦੀ ਥਾਂ ਲੈਣਗੇ . ਇਸ ਚੋਣ ਚੰਡੀਗੜ੍ਹ 'ਚ ਸਿੰਘ ਦੀ ਪੰਜਾਬ ਪੱਧਰ ਦੀ ਹੋਈ ਮੀਟਿੰਗ ਵਿਚ ਕੀਤੀ ਗਈ .
ਜ਼ਿਲ੍ਹਾ ਕਾਰਜਕਾਰਨੀਆਂ , ਵਿਭਾਗੀ ਕਾਰਜਕਾਰਨੀਆਂ, ਸੂਬਾਈ ਕਾਰਜਕਾਰਨੀ ਅਤੇ ਚੁਣੇ ਹੋਏ ਸ਼ਾਖਾ ਪ੍ਰਤੀਨਿਧੀਆਂ ਦੀ ਇਸ ਮੀਟਿੰਗ ਵਿੱਚ ਤਿੰਨ ਸਾਲਾ ਚੋਣ-ਪ੍ਰਕਿਰਿਆ ਪੂਰੀ ਕੀਤੀ ਗਈ।
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਰਜਨੀਸ਼ ਅਰੋੜਾ ਨੂੰ ਪੰਜਾਬ ਯੂਨਿਟ ਦਾ ਸਹਿ-ਸੰਘ ਚਾਲਕ ਨਿਯੁਕਤ ਕੀਤਾ ਗਿਆ ।
ਇਕਬਾਲ ਸਿੰਘ 1963 ਤੋਂ ਸੰਘ ਦੇ ਸਰਗਰਮ ਸਿੰਘ ਸੇਵਕ ਰਹੇ ਹਨ , ਉਹ ਇਸ ਵੇਲੇ ਪੰਜਾਬ ਯੂਨਿਟ ਦੇ ਸਹਿ-ਸੰਘ ਚਾਲਕ ਸਨ। ਉਹ ਐਫ.ਸੀ.ਆਈ. ਤੋਂ ਸੇਵਾਮੁਕਤ ਹਨ ਤੇ ਪਹਿਲਾਂ ਵੀ ਸੰਘ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ ! ਇਸ ਮੌਕੇ ਆਪਣੀ ਕਾਰਜਕਾਰਨੀ ਦੀ ਨਿਯੁਕਤੀ ਕਰਦਿਆਂ ਇਕਬਾਲ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਰਜਨੀਸ਼ ਅਰੋੜਾ ਨੂੰ ਪੰਜਾਬ ਪ੍ਰਾਂਤ ਦਾ ਸਹਿ-ਸੰਘ ਚਾਲਕ ਨਿਯੁਕਤ ਕੀਤਾ।
ਸੂਬਾ ਸੰਘ ਚਾਲਕ ਬ੍ਰਿਜ ਭੂਸ਼ਣ ਸਿੰਘ ਬੇਦੀ ਨੇ ਇਸ ਮੌਕੇ ਸੇਵਕਾਂ ਨੂੰ ਸੰਬੋਧਨ ਕੀਤਾ। 90 ਸਾਲ ਦੀ ਉਮਰ ਦੇ ਸਰਦਾਰ ਬ੍ਰਿਜ ਭੂਸ਼ਣ ਸਿੰਘ ਬੇਦੀ , ਜੋ ਕਿ 1947 ਤੋਂ ਵੀ ਪਹਿਲਾਂ ਦੇ ਸੰਘ ਸੇਵਕ ਹਨ ਅਤੇ 1947 ਤੋਂ ਬਾਅਦ ਸਭ ਤੋਂ ਲੰਬੇ ਸਮੇਂ ਤੱਕ ਸੰਘ-ਚਾਲਕ ਰਹੇ.
ਸਰਦਾਰ ਬੇਦੀ ਨੇ ਸੂਬਾ-ਸੰਘ ਚਾਲਕ ਦੀ ਜ਼ਿੰਮੇਵਾਰੀ ਲਈ ਮੌਜੂਦਾ ਸੂਬਾ ਸਹਿ-ਸੰਘ ਚਾਲਕ ਸਰਦਾਰ ਇਕਬਾਲ ਸਿੰਘ ਆਹਲੂਵਾਲੀਆ ਦੇ ਨਾਮ ਦੀ ਤਜਵੀਜ਼ ਰੱਖੀ ਜਿਸ ਦਾ ਸਮਰਥਨ ਪਠਾਨਕੋਟ ਵਿਭਾਗ ਦੇ ਨਵੇਂ ਚੁਣੇ ਸੰਘ ਚਾਲਕ ਰਮੇਸ਼ ਅਤੇ ਜਲੰਧਰ ਵਿਭਾਗ ਦੇ ਨਵੇਂ ਚੁਣੇ ਸੰਘ ਚਾਲਕ ਨਰਿੰਦਰ ਜੈਨ ਅਤੇ ਨਵੇਂ ਚੁਣੇ ਅਖਿਲ ਭਾਰਤੀ ਪ੍ਰਤੀਨਿਧ ਡਾ: ਵਰਿੰਦਰ ਗਰਗ ਨੇ ਕੀਤਾ ।
ਮੀਟਿੰਗ ਵਿਚ ਮੌਜੂਦ ਵੋਟਰਾਂ ਨੇ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਵਾਇਸ ਵੋਟ ਦੁਆਰਾ ਸਰਬਸੰਮਤੀ ਨਾਲ਼ ਇਸ ਨੂੰ ਪਾਸ ਕੀਤਾ! ਚੋਣ ਅਧਿਕਾਰੀ ਡਾ. ਕਰੁਨੇਸ਼ ਗੁਪਤਾ ਨੇ ਇਕਬਾਲ ਸਿੰਘ ਨੂੰ ਨਵੇਂ ਪ੍ਰਾਂਤ ਸੰਘ ਚਾਲਕ ਚੁਣੇ ਜਾਣ ਦਾ ਐਲਾਨ ਕੀਤਾ।
ਇਕਬਾਲ ਸਿੰਘ 1963 ਤੋਂ ਸੰਘ ਦੇ ਸਰਗਰਮ ਸਿੰਘ ਸੇਵਕ ਰਹੇ ਹਨ ਅਤੇ ਐਫ.ਸੀ.ਆਈ. ਤੋਂ ਸੇਵਾਮੁਕਤ ਹਨ ਤੇ ਪਹਿਲਾਂ ਵੀ ਸੰਘ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ ! ਇਸ ਮੌਕੇ ਆਪਣੀ ਕਾਰਜਕਾਰਨੀ ਦੀ ਨਿਯੁਕਤੀ ਕਰਦਿਆਂ ਸਰਦਾਰ ਇਕਬਾਲ ਸਿੰਘ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ.ਰਜਨੀਸ਼ ਅਰੋੜਾ ਨੂੰ ਪੰਜਾਬ ਪ੍ਰਾਂਤ ਦਾ ਸਹਿ-ਸੰਘ ਚਾਲਕ ਨਿਯੁਕਤ ਕੀਤਾ।