ਹਰੀਸ਼ ਕਾਲੜਾ
ਰੂਪਨਗਰ, 23 ਨਵੰਬਰ 2020 : ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਅਤੇ ਸਵੈ-ਰੋਜ਼ਗਾਰ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਅਧੀਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਡੀ.ਬੀ.ਈ.ਈ, ਰੂਪਨਗਰ ਦੀ ਅਗਵਾਈ ਹੇਠ ਬਲਾਕ ਪੱਧਰ ਤੇ ਸਵੈ ਰੋਜ਼ਗਾਰ ਲੋਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਰੂਪਨਗਰ ਵੱਲੋਂ ਵੱਖ ਵੱਖ ਵਿਭਾਗਾਂ ਅਤੇ ਬੈਂਕਾਂ ਦੇ ਨੁਮਾਇੰਦਿਆਂ ਨਾਲ ਇੱਕ ਰੀਵਿਉ ਮੀਟਿੰਗ ਕੀਤੀ ਗਈ ਅਤੇ ਬਲਾਕ ਪੱਧਰੀ ਲੋਨ ਮੇਲਿਆਂ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਆਦੇਸ਼ ਜਾਰੀ ਕੀਤੇ । ਉਹਨਾ ਦੱਸਿਆ ਕਿ 25 ਨਵੰਬਰ 2020 ਨੂੰ ਬੀ.ਡੀ.ਪੀ.ਓ ਦਫਤਰ, ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ 2020 ਨੂੰ ਬੀ.ਡੀ.ਪੀ.ਓ ਦਫਤਰ, ਰੂਪਨਗਰ, 2 ਦਸੰਬਰ 2020 ਨੂੰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ ਕਾਲਜ, ਮੋਰਿੰਡਾ ਅਤੇ ਦਸੰਬਰ ਦੇ ਪਹਿਲੇ ਹਫਤੇ ਨੰਗਲ, ਨੁਰਪੁਰ ਬੇਦੀ ਅਤੇ ਚਮਕੌਰ ਸਾਹਿਬ ਵਿਖੇ ਲੋਨ ਮੇਲੇ ਲਗਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਵੈ-ਰੋਜ਼ਗਾਰ ਦੇ ਮੌਕੇ ਮੁੱਹਈਆ ਕਰਵਾਏ ਜਾ ਸਕਣ। ਇਹਨਾਂ ਲੋਨ ਮੇਲਿਆ ਵਿੱਚ ਵੱਖ ਵੱਖ ਬੈਂਕਾਂ ਅਤੇ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਜਾਵੇਗਾ ਅਤੇ ਮੌਕੇ ਤੇ ਲੋਨ ਸਬੰਧੀ ਅਰਜ਼ੀਆਂ ਲਿੱਤੀਆ ਜਾਣਗੀਆਂ ।
ਰਮਨਦੀਪ ਕੌਰ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੋਜਵਾਨ ਇਹਨਾ ਲੋਨ ਮੇਲੇ ਵਿੱਚ ਭਾਗ ਲੈ ਕੇ ਸਵੈ ਰੋਜਗਾਰ ਅਪਣਾ ਸਕਦੇ ਹਨ। ਉਹਨਾਂ ਕਿਹਾ ਕਿ ਪ੍ਰਾਰਥੀ ਸਵੈ ਰੋਜਗਾਰ ਲਈ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ, ਅਤੇ ਸਿਖਲਾਈ ਦਫਤਰ, ਰੂਪਨਗਰ ਦੇ ਆਨ-ਲਾਈਨ ਲਿੰਕ ://./77 ਤੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 85570-10066 ਤੇ ਕਾਲ ਕਰਕੇ ਕਿਸੇ ਵੀ ਦਫ਼ਤਰੀ ਸਮੇਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।