ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ) 31 ਅਕਤੂਬਰ 2020 - ਫਰਿਜ਼ਨੋ ਕਾਉਂਟੀ ਵਿੱਚ ਹੋ ਰਹੀਆਂ ਮੌਤਾਂ ਵਿੱਚ ਇੱਕ ਹੋਰ ਦਾ ਵਾਧਾ 30 ਸਾਲਾਂ ਵਿਅਕਤੀ ਦੀ ਲਾਸ਼ ਮਿਲਣ ਨਾਲ ਹੋਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਖਣ ਪੱਛਮੀ ਫਰਿਜ਼ਨੋ ਦੇ ਘਰ ਸਾਹਮਣੇ ਮਿਲੀ ਇੱਕ ਲਾਸ਼ ਦੀ ਪਛਾਣ ਫਰਿਜ਼ਨੋ ਦੇ ਹੀ 30 ਸਾਲਾਂ ਰੇਜੀਨਾਲਡ ਫਾਉਲਰ ਵਜੋਂ ਕੀਤੀ ਹੈ। ਫਰਿਜ਼ਨੋ ਪੁਲਿਸ ਵਿਭਾਗ ਦੇ ਲੈਫਟੀਨੈਂਟ ਲੈਰੀ ਬਾਉਲੇਨ ਅਨੁਸਾਰ, ਤਕਰੀਬਨ 12:30 ਵਜੇ. ਅਧਿਕਾਰੀਆਂ ਨੂੰ ਵਾਟਰਮੈਨ ਐਵੀਨਿਊ ਅਤੇ ਕੇਰਨ ਸਟ੍ਰੀਟ ਦੇ ਖੇਤਰ ਵਿਚ ਲਾਸ਼ ਬਾਰੇ ਸੂਚਨਾ ਪ੍ਰਾਪਤ ਹੋਈ। ਅਧਿਕਾਰੀਆਂ ਨੇ ਘਟਨਾ ਸਥਾਨ ਤੇ ਫਾਉਲਰ ਨੂੰ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਗੰਭੀਰ ਸੱਟਾਂ ਨਾਲ ਜ਼ਖਮੀ ਪਾਇਆ ਅਤੇ ਬਾਅਦ ਵਿੱਚ ਘਟਨਾ ਵਾਲੀ ਥਾਂ ‘ਤੇ ਹੀ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜਾਂਚ ਕਰਤਾਵਾਂ ਅਨੁਸਾਰ ਵੀਰਵਾਰ ਨੂੰ ਇੱਥੇ ਕੋਈ ਸ਼ੂਟ ਅਲਰਟ ਨਹੀਂ ਮਿਲਿਆ। ਇਸ ਘਟਨਾਂ ਦੀ ਜਾਂਚ ਅਜੇ ਜਾਰੀ ਹੈ।