ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜਪੁਰ 28 ਅਕਤੂਬਰ , ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ), ਜਿਲ੍ਹਾ ਫਿਰੋਜ਼ਪੁਰ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਪੰਜਾਬ ਤਨਖਾਹ ਸਕੇਲ ਵਿੱਚੋ ਕੱਢ ਕੇ ਕੇਦਰੀ ਤਨਖਾਹ ਸਕੇਲ ਨਾਲ ਜੋੜਨ ਦੇ ਜਾਰੀ ਕੀਤੇ ਪੱਤਰ ਦੇ ਫੈਸਲੇ ਖਿਲਾਫ 29 ਤਰੀਕ ਨੂੰ ਜਿਲ੍ਹਾ ਹੈੱਡ ਕੁਆਟਰ ਉੱਤੇ ਪੱਤਰ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਹੈ ।
ਇਸ ਕਾਰਵਾਈ ਵਿੱਚ ਜਿਲ੍ਹਾ ਭਰ ਦੇ ਅਧਿਆਪਕ ਵੱਡੀ ਗਿਣਤੀ ਵਿੱਚ ਪੁੱਜ ਕੇ ਪੰਜਾਬ ਸਰਕਾਰ ਵੱਲੋ ਜਾਰੀ ਹੋਏ ਪੱਤਰ ਦੀਆਂ ਕਾਪੀਆਂ ਸਾੜਨਗੇ।
ਐਲੀਮੈਂਟਰੀ ਟੀਚਰਜ ਯੂਨੀਅਨ ਫਿਰੋਜ਼ਪੁਰ ਦੇ ਇਸ ਪ੍ਰੋਗਰਾਮ ਨੂੰ ਜਿਲ੍ਹਾ ਫਿਰੋਜ਼ਪੁਰ ਦੀਆਂ ਦਰਜਨ ਭਰ ਅਧਿਆਪਕ ਜਥੇਬੰਦੀਆਂ ਨੇ ਸਾਂਝੇ ਅਧਿਆਪਕ ਮੰਚ ਫਿਰੋਜ਼ਪੁਰ ਦੇ ਝੰਡੇ ਹੇਠ ਡੱਟਵੀੰ ਹਮਾਇਤ ਕਰਨ ਦਵ ਐਲਾਨ ਕੀਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਅਧਿਆਪਕ ਆਗੂਆਂ ਹਰਜਿੰਦਰ ਹਾਂਡਾ, ਜਸਵਿੰਦਰ ਸਿੰਘ ਜੀਵਾਂ ਅਰਾਈ, ਮਲਕੀਤ ਸਿੰਘ ਹਰਾਜ, ਦੀਦਾਰ ਮੁੱਦਕੀ, ਰਾਜਦੀਪ ਸੰਧੂ, ਗੁਰਜੀਤ ਸੋਢੀ, ਸਰਬਜੀਤ ਭਾਵੜਾ, ਲੱਖਵਿੰਦਰ ਸਿਮਕ, ਹਰਜੀਤ ਸੰਧੂ, ਨਵੀਨ ਕੁਮਾਰ, ਬਾਜ ਸਿੰਘ, ਜਗਬੀਰ ਸਿੰਘ ਆਦਿ ਨੇ ਕਿਹਾ ਤਨਖਾਹਾਂ ਨੂੰ ਕੇਦਰੀ ਤਨਖਾਹ ਸਕੇਲ ਨਾਲ ਜੋੜ ਕੇ ਪੰਜਾਬ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਵੱਡਾ ਵਿੱਤੀ ਧੱਕਾ ਕਰ ਰਹੀ ਹੈ। ਮੰਚ ਦੇ ਸਮੂਹ ਆਗੂਆਂ ਨੇ ਅਧਿਆਪਕ ਵਰਗ ਨੂੰ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।