ਹਰੀਸ਼ ਕਾਲੜਾ
ਰੂਪਨਗਰ, 28 ਅਕਤੂਬਰ 2020 - ਅੱਜ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਾ. ਦਵਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇਜਿੰਦਰ ਸਿੰਘ ਜ਼ਿਲ੍ਹਾ ਡਰੱਗਜ਼ ਕੰਟਰੋਲ ਅਫਸਰ ਰੂਪਨਗਰ ਅਤੇ ਪੁਲਿਸ ਵਿਭਾਗ ਵੱਲੋਂ ਸਾਂਝੇ ਤੌਰ ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਿਵਲ ਹਸਪਤਾਲ ਰੂਪਨਗਰ ਸਾਹਮਣੇ ਸਥਿਤ ਮੈਡੀਕਲ ਸਟੋਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਇਸ ਦੌਰਨ ਟੀਮ ਵੱਲੋਂ ਮੈਡੀਕਲ ਸਟੋਰਾਂ ਵਿਖੇ ਦਵਾਈਆਂ ਦੀ ਖਰੀਦ ਅਤੇ ਵੇਚ ਦਾ ਰਿਕਾਰਡ ਘੋਖਿਆ ਗਿਆ। ਇਸ ਦੇ ਨਾਲ ਹੀ ਸ਼ੈਡਿਊਲ ਐਚ-1 ਅਧੀਨ ਆਉਣ ਵਾਲੀਆਂ ਦਵਾਈਆਂ ਜਿਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਦਾ ਵੀ ਰਿਕਾਰਡ ਚੈੱਕ ਕੀਤਾ ਗਿਆ। ਚੈਕਿੰਗ ਦੌਰਾਨ ਮੈਡੀਕਲ ਸਟੋਰਾਂ ਨੂੰ ਡਾਕਟਰ ਦੀ ਪਰਚੀ ਤੇ ਹੀ ਦਵਾਈਆਂ ਵੇਚਣ ਅਤੇ ਦਵਾਈਆਂ ਦੀ ਸਹੀ ਮਾਪਦੰਡਾਂ ਅਨੁਸਾਰ ਸਟੋਰੇਜ਼ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਚੈਕਿੰਗ ਦੌਰਾਨ ਕਿਸੇ ਕਿਸਮ ਦੀ ਨਸ਼ੇ ਦੇ ਤੌਰ ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ।