ਹਰੀਸ਼ ਕਾਲੜਾ
ਰੂਪਨਗਰ, 28 ਅਕਤੂਬਰ 2020 - ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਰੂਪਨਗਰ ਵੱਲੋਂ ਅੱਜ ਹਰ ਸਾਲ 7 ਦਸੰਬਰ ਨੂੰ ਮਨਾਏ ਜਾਣ ਵਾਲੇ ਝੰਡਾ ਦਿਵਸ ਰਾਹੀਂ ਇਕੱਤਰਤ ਰਾਸ਼ੀ ਵਿੱਚੋਂ ਸਾਬਕਾ ਸੈਨਿਕਾਂ/ ਵਿਧਵਾਵਾਂ (ਨਾਨ-ਪੈਨਸ਼ਨਰਾਂ) ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫ. ਕਰਨਲ ਪੀ.ਐੱਸ.ਬਾਜਵਾ ਨੇ ਦੱਸਿਆ ਕਿ ਹਰ ਸਾਲ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜੋ ਰਾਸ਼ੀ ਇੱਕਤਰਤ ਕੀਤੀ ਜਾਂਦੀ ਹੈ ਉਸ ਦਾ ਮੁੱਖ ਉਦੇਸ਼ ਭਾਰਤੀ ਸੈਨਾਵਾਂ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੇ ਸੈਨਿਕਾਂ/ਉਨ੍ਹਾਂ ਦੀਆਂ ਵਿਧਵਾਵਾਂ/ਆਸ਼ਰਿਤਾਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।
ਸੋ ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਅੱਜ 28 ਅਕਤੂਬਰ 2020 ਨੂੰ 14 ਲੋੜਵੰਦ ਵਿਧਵਾਵਾਂ/ਸਾਬਕਾ ਸੈਨਿਕਾਂ(ਨਾਨ-ਪੈਨਸ਼ਨਰਾਂ) ਨੂੰ ਫਲੈਗ-ਡੇ ਫੰਡ ਵਿੱਚੋਂ 20-20 ਹਜ਼ਾਰ ਦੇ ਚੈੱਕ ਵੰਡੇ ਗਏ ਅਤੇ ਇਨ੍ਹਾਂ ਚੈੱਕਾਂ ਦੀ ਵੰਡ ਸੁਖਜਿੰਦਰ ਸਿੰਘ ਡਾਇਰੈਕਟਰ -ਕਮ- ਪ੍ਰਿੰਸੀਪਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ, ਬਲਜੀਤ ਸਿੰਘ ਅੱਤਰੀ (ਪ੍ਰਿੰਸੀਪਲ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ), ਅਨੀਲਾ ਬਾਸਟੀਨ (ਪ੍ਰਿੰਸੀਪਲ ਹੋਲੀ ਫੈਮਲੀ ਕਾਨਵੈਂਟ ਸਕੂਲ ਰੂਪਨਗਰ ) ਦੁਆਰਾ ਕਰਵਾਈ ਗਈ । ਇਸ ਮੌਕੇ ਕੈਪਟਨ ਅਵਤਾਰ ਸਿੰਘ, ਕੈਪਟਨ ਹਰਪਾਲ ਸਿੰਘ, ਕੈਪਟਨ ਗੁਰਦੇਵ ਸਿੰਘ ਅਤੇ ਸਮੂਹ ਸਟਾਫ ਵੀ ਮੌਜੂਦ ਸਨ।
ਜਿਨ੍ਹਾਂ ਸਾਬਕਾ ਸੈਨਿਕਾਂ/ਵਿਧਵਾਵਾਂ(ਨਾਨ-ਪੈਨਸ਼ਨਰਾਂ) ਨੂੰ ਫਲੈਗ-ਡੇ ਫੰਡ ਵਿੱਚੋਂ 20-20 ਹਜ਼ਾਰ ਦੀ ਮਾਲੀ ਸਹਾਇਤਾ ਦਿੱਤੀ ਗਈ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :ਸ਼੍ਰੀਮਤੀ ਪ੍ਰੀਤਮ ਕੌਰ, ਸ਼੍ਰੀਮਤੀ ਚਰਨ ਕੌਰ, ਸ਼੍ਰੀਮਤੀ ਮਹਿੰਦਰ ਕੌਰ, ਸ਼੍ਰੀਮਤੀ ਲਖਵੀਰ ਕੌਰ, ਸ਼੍ਰੀਮਤੀ ਸਵੀਤਾ ਰਾਣੀ, ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਕਸ਼ਮੀਰ ਕੌਰ, ਸਿਪਾਹੀ ਦਿਲਬਾਗ ਸਿੰਘ, ਰਾਈਫਲ ਮੈੱਨ ਸਰਬਣ ਸਿੰਘ, ਸਿਪਾਹੀ ਰਜਿੰਦਰ ਸਿੰਘ,ਸਿਪਾਹੀ ਸੋਹਣ ਸਿੰਘ, ਆਈ.ਐੱਨ.ਐੱਸ.ਟੀ ਭੁਪਿੰਦਰ ਸਿੰਘ ਅਜੀਮਲ, ਸੀ.ਮੈੱਨ ਬਖਤਾਵਰ ਸਿੰਘ,ਆਦਿ।