ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2020 - ਸਿੱਖਿਆ ਵਿਭਾਗ ਪੰਜਾਬ ਵੱਲੋਂ ਚੰਗੇ ਅਧਿਆਪਕਾਂ ਦੀ ਹੌਂਸਲਾ ਅਫਜਾਈ ਕਰਨ ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਠਿੰਡਾ ਹਰਦੀਪ ਸਿੰਘ ਤੱਗੜ੍ਹ ਨੇ ਇੱਕ ਸਮਾਗਮ ਦੌਰਾਨ ਸੈਸ਼ਨ 2019-2020 ਦੌਰਾਨ ਚੰਗੀ ਕਾਰਗੁਜਾਰੀ ਅਤੇ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਬਦਲੇ ਮੀਡੀਆ ਕੋਆਰਡੀਨੇਟਰ ਸਮੇਤ ਸੱਤ ਅਧਿਆਪਕ ਜਿਲ੍ਹਾ ਪੱਧਰ ਤੇ ਸਨਮਾਨਿਤ ਕੀਤੇ ਹਨ।
ਇਸ ਮੌਕੇ ਬਲਾਕ ਬਠਿੰਡਾ , ਸੰਗਤ ਅਤੇ ਤਲਵੰਡੀ ਸਾਬੋ ਬਲਾਕ ਨਾਲ ਸਬੰਧਤ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਸਨਮਾਨ ਪੱਤਰ ਭੇਂਟ ਕੀਤੇ ਗਏ। ਸਨਮਾਨ ਹਾਸਲ ਕਰਨ ਵਾਲਿਆਂ ’ਚ ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਕਮਾਂਡੋ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਰਾਣਾ, ਮੈਡਮ ਵੰਦਨਾ ਜੈ ਸਿੰਘ ਵਾਲਾ ਬਲਾਕ ਸੰਗਤ, ਹੈਂਡ ਟੀਚਰ ਮੁਨੀਸ਼ ਕੁਮਾਰ ਬਠਿੰਡਾ, ਮੈਡਮ ਮੋਨਿਕਾ ਸੂਦ ਸਰਕਾਰੀ ਆਦਰਸ਼ ਸਕੂਲ ਬਠਿੰਡਾ, ਅਵਤਾਰ ਸਿੰਘ ਬੁਲਾਡੇਵਾਲਾ ਸਕੂਲ,ਲਵਕੇਸ਼ ਕੁਮਾਰ ਪ੍ਰਾਇਮੀ ਸਕੂਲ ਬ੍ਰਾਚ ਡਾਇਟ ਦਿਉਣ ਬਲਾਕ ਗੋਨਿਆਣਾ , ਹਰਸ਼ਰਨ ਕੌਰ ਗਹਿਰੀ ਬਾਰਾ ਸਿੰਘ ਬਲਾਕ ਮੌੜ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਐਤਕੀਂ ਜ਼ਿਲ੍ਹਾ ਬਠਿੰਡਾ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਸੈਸ਼ਨ 2020-21 ਦਾਖਲਾ ਮੁਹਿੰਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ 23 ਫੀਸਦੀ ਤੋਂ ਵੱਧ ਦਾਖਲੇ ਵਧੇ ਹਨ ਜਿਸ ਦੀ ਅਧਿਕਾਰੀਆਂ ਨੇ ਸ਼ਲਾਘਾ ਕੀਤੀ ਹੈ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਬਲਜੀਤ ਸਿੰਘ ਸੰਦੋਹਾ, ਸਵਿਪਾਲ ਗੋਇਲ, ਬਲਾਕ ਸਿੱਖਿਆ ਅਫਸਰ ਹਰਮੰਦਰ ਸਿੰਘ, ਰਾਜਵਿੰਦਰ ਸਿੰਘ ਮੁਕਤਸਰ ਸਾਹਿਬ,ਸੁਪਰਡੈਂਟ ਸ੍ਰੀਮਤੀ ਸੁਖਵੰਤ ਕੌਰ, ਰਾਜਵਿੰਦਰ ਸਿੰਘ , ਸੰਦੀਪ ਕੁਮਾਰ, ਨਰੇਸ਼ ਕੁਮਾਰ ਸਟੈਨੋ, ਸ਼ਾਲੂ ਰਾਣੀ,ਰਿਤੂ ਸੇਤੀਆ, ਗੁਰਵਿੰਦਰ ਸਿੰਘ ਪੂਹਲੀ, ਕੌਰ ਸਿੰਘ , ਗੁਰਪ੍ਰੀਤ ਸਿੰਘ , ਬਲਦੇਵ ਸਿੰਘ ਨਰੇਸ਼ ਕੁਮਾਰ ਡੱਬਵਾਲੀ ਅਤੇ ਸੁਖਪਾਲ ਸਿੰਘ ਬਠਿੰਡਾ ਆਦਿ ਹਾਜਰ ਸਨ।