ਫਿਰੋਜ਼ਪੁਰ 27 ਅਕਤੂਬਰ 2020 - ਵਿਆਹੁਤਾ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 354-ਏ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਿਆਹੁਤਾ ਨੇ ਦੱਸਿਆ ਕਿ ਮਿਤੀ 7 ਸਤੰਬਰ 2020 ਨੂੰ ਉਹ ਘਰ ਵਿਚ ਇਕੱਲੀ ਸੀ ਤਾਂ ਦੋਸ਼ੀ ਭਗਵਾਨ ਸਿੰਘ ਸਾਬਕਾ ਫੌਜੀ ਪੁੱਤਰ ਪੂਰਨ ਵਾਸੀ ਚੱਕ ਮੇਘਾ ਵੀਰਾਨ ਉਰਫ ਪਿੱਪਲੀ ਚੌਂਕ ਜੋ ਉਸ ਦੇ ਘਰ ਗਿਆ ਤੇ ਬਿਨ੍ਹਾਂ ਅਵਾਜ਼ ਮਾਰੇ ਅੰਦਰ ਚਲਾ ਗਿਆ ਤੇ ਉਸ ਦੇ ਪਤੀ ਬਾਰੇ ਪੁੱਛਣ ਲੱਗਾ ਤੇ ਕਹਿਣ ਲੱਗਾ ਕਿ ਆਪਣੇ ਪਤੀ ਨੂੰ ਕਹਿਣਾ ਕਿ ਸਾਡੇ ਕੰਮ 'ਤੇ ਲੱਗ ਜਾਵੇ ਤੇ ਬਾਅਦ ਵਿਚ ਕਹਿਣ ਲੱਗਾ ਕਿ ਸਰਕਾਰ ਵੱਲੋਂ 1 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਆਈ ਹੈ ਤੂੰ ਆਪਣਾ ਆਧਾਰ ਕਾਰਡ ਤੇ ਬੈਂਕ ਦਾ ਖਾਤਾ ਨੰਬਰ ਦੇ ਤੈਨੂੰ ਨਵੇਂ ਕੋਠੇ ਪਾਉਣ ਲਈ ਤੇਰੇ ਖਾਤੇ ਵਿਚ ਪੈਸੇ ਪਵਾ ਦਿਵਾਂਗਾ। ਵਿਆਹੁਤਾ ਨੇ ਦੱਸਿਆ ਕਿ ਜਦ ਉਹ ਅੰਦਰੋਂ ਆਧਾਰ ਕਾਰਡ ਲੈਣ ਗਈ ਤਾਂ ਦੋਸ਼ੀ ਉਸ ਦੇ ਮਗਰ ਅੰਦਰ ਚਲਾ ਗਿਆ ਤੇ ਉਸ ਨਾਲ ਛੇੜਛਾੜ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।