ਚੰਡੀਗੜ੍ਹ,25,ਅਕਤੂਬਰ,2020: ਲੁਧਿਆਣਾ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀਆਂ ਚੋਣ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਨੇ। ਹਾਈਕੋਰਟ ਨੇ ਸਿੱਕਮ ਹਾਈਕੋਰਟ ਦੇ ਸਾਬਕਾ ਚੀਫ ਜਸਟਿਸ ਪਰਮੋਦ ਕੋਹਲੀ ਦੀ ਨਿਗਰਾਨੀ ਹੇਠਾਂ ਚੋਣਾਂ ਕਰਵਾਉਣ ਦੇ ਆਦੇਸ਼ ਦਿੱਤੇ ਨੇ। ਅਬਜ਼ਰ ਦੁਆਰਾ ਲੁਧਿਆਣਾ ਦੇ ਡੀ ਸੀ ਦੀ ਦੇਖ ਰੇਖ ਹੇਠ ਚੋਣਾਂ ਕਰਵਾਈਆਂ ਜਾਣਗੀਆਂ। 8 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਏ ਡੀ ਸੀ ਅਮਰਜੀਤ ਸਿੰਘ ਬੈਂਸ ਨੂੰ ਚੋਣ ਅਫ਼ਸਰ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਸਨਦੀਪ ਸਿੰਘ(PCS,RTA) ਨੂੰ ਐਡੀਸ਼ਨਲ ਚੋਣ ਅਫ਼ਸਰ ਨਿਯੁਕਤ ਕੀਤਾ ਗਿਆ।ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ...
http://www.babushahi.com/full-news.php?id=110172&headline=Ludhiana-District-Cricket-Association-elections-schedule-announced,-ADC-appointed-election-officer