ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹੇ ਨੂੰ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਪੜਾਅ-2 ਤਹਿਤ ਮਿਲੇ 25 ਕਰੋੜ ਰੁਪਏ
ਐਸ.ਏ.ਐਸ ਨਗਰ, 24 ਅਕਤੂਬਰ 2020 - ਐਸ.ਏ.ਐਸ ਨਗਰ ਵਿੱਚ ਨਾਗਰਿਕ ਸਹੂਲਤਾਂ ਦਾ ਵੱਡੇ ਪੱਧਰ 'ਤੇ ਕਾਇਆ ਕਲਪ ਕੀਤਾ ਜਾਵੇਗਾ। ਇਸ ਕਾਰਜ ਲਈ ਜ਼ਿਲ੍ਹੇ ਨੂੰ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ(ਪੀ.ਯੂ.ਈ.ਆਈ.ਪੀ.) ਪੜਾਅ-2 ਤਹਿਤ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਾਜੈਕਟ ਦੇ ਡਿਜੀਟਲ ਲਾਂਚ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਉਪਰੰਤ ਦਿੱਤੀ।
ਮੰਤਰੀ ਨੇ ਮੋਹਾਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਲਾਂਚ ਪ੍ਰੋਗਰਾਮ ਵਿੱਚ ਸ਼ਾਮੂਲੀਅਤ ਕੀਤੀ ਅਤੇ ਇਸ ਦੌਰਾਨ ਜ਼ਿਲ੍ਹੇ ਦੀਆਂ 32 ਵੱਖ ਵੱਖ ਥਾਵਾਂ ਤੋਂ ਹੋਰ ਹਜ਼ਾਰਾਂ ਲੋਕ ਵੀ ਸ਼ਾਮਲ ਹੋਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਪੀ.ਯੂ.ਈ.ਆਈ.ਪੀ.) ਨੂੰ ਇੱਕ ਪ੍ਰਮੁੱਖ ਪ੍ਰੋਗਰਾਮ ਦੇ ਤੌਰ 'ਤੇ ਸ਼ੁਰੂ ਕੀਤਾ ਹੈ ਜਿਸ ਤਹਿਤ ਸੂਬੇ ਦੀ ਸ਼ਹਿਰੀ ਜਨਤਾ ਨੂੰ ਅਤਿ-ਆਧੁਨਿਕ ਸ਼ਹਿਰੀ ਬੁਨਿਆਦੀ ਢਾਂਚਾ, ਨਾਗਰਿਕਾਂ ਨੂੰ ਸਹੂਲਤਾਂ ਅਤੇ ਕੁਸ਼ਲ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਅਤੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਨੂੰ ਲਾਮਬੱਧ ਕੀਤਾ ਗਿਆ ਹੈ।ਇਸ ਪ੍ਰਾਜੈਕਟ ਦਾ ਉਦੇਸ਼ ਮਿਊਂਸੀਪਲ ਸੇਵਾਵਾਂ ਅਤੇ ਆਮ ਬੁਨਿਆਦੀ ਢਾਂਚਾ ਜਿਸ ਵਿੱਚ ਪਾਣੀ ਦੀ ਸਪਲਾਈ, ਸੀਵਰੇਜ ਸੇਵਾਵਾਂ, ਈ -ਗਵਰਨੈਂਸ ਪਹਿਲਕਦਮੀਆਂ, ਰਹਿਣਯੋਗ ਤੇ ਸੁਰੱਖਿਅਤ ਸ਼ਹਿਰ, ਸ਼ਹਿਰੀ ਆਵਾਜਾਈ, ਸਿਹਤ, ਸਵੱਛਤਾ ਅਤੇ ਹਰਿਆਵਲ ਆਦਿ ਸ਼ਾਮਲ ਹਨ , ਦਾ ਮਜ਼ਬੂਤੀਕਰਨ ਕਰਨਾ ਹੈ।
ਸਿੱਧੂ ਨੇ ਕਿਹਾ ਕਿ ਰਾਜ ਦੇ ਵਿਆਪਕ ਵਿਕਾਸ ਲਈ ਪੇਂਡੂ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਇੱਕੋ-ਜਿਹਾ ਵਿਕਾਸ ਕਰਨ ਦੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਗਭਗ ਇਕ ਹਫ਼ਤਾ ਪਹਿਲਾਂ ਜ਼ਿਲੇ ਵਿਚ ਸਮਾਰਟ ਵਿਲੇਜ ਮੁਹਿੰਮ -2 ਦੀ ਸ਼ੁਰੂਆਤ ਕੀਤੀ ਗਈ ਜਿਸ ਤਹਿਤ ਪੇਂਡੂ ਵਿਕਾਸ ਲਈ 100 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪ੍ਰਾਪਤ ਹੋਈ ਹੈ। ਇਸੇ ਤਰ•ਾਂ ਪੀ.ਯੂ.ਈ.ਆਈ.ਪੀ. ਪੜਾਅ -2 ਅਧੀਨ ਸ਼ਹਿਰੀ ਲੋੜਾਂ ਦੇ ਸਰਬਪੱਖੀ ਵਿਕਾਸ ਕਾਰਜਾਂ ਦਾ ਕੰਮ ਵੀ ਨਾਲੋ- ਨਾਲ ਸ਼ੁਰੂ ਕੀਤਾ ਜਾਵੇਗਾ।
ਮੁਹਾਲੀ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ 10 ਕਰੋੜ ਰੁਪਏ ਦੇ 15 ਕੰਮ ਕੀਤੇ ਜਾ ਰਹੇ ਹਨ ਜਿਸ ਵਿੱਚ ਮਾਰਕੀਟਾਂ ਦਾ ਅਪਗ੍ਰੇਡਸ਼ਨ ਸ਼ਾਮਲ ਹੈ। ਇਸ ਤਹਿਤ ਫੇਜ਼ -1 ਲਈ 21.69 ਲੱਖ ਰੁਪਏ ਦੀ ਲਾਗਤ ਨਾਲ, ਫੇਜ਼ -2 ਮਾਰਕੀਟ ਦਾ 39.03 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡਸ਼ਨ ਅਤੇ ਫੇਜ਼ -6 ਦੀ ਗ੍ਰੀਨ ਬੈਲਟ ਲਈ 26.45 ਲੱਖ ਰੁਪਏ , ਸੈਕਟਰ 70 ਮਾਰਕੀਟ ਦੇ ਅਪਗ੍ਰੇਡਸ਼ਨ ਲਈ 31.13 ਲੱਖ ਰੁਪਏ , ਸੈਕਟਰ 71 ਦੀ ਮਾਰਕੀਟ ਦੇ ਅਪਗ੍ਰੇਡਸ਼ਨ ਲਈ 26.41 ਲੱਖ ਰੁਪਏ, ਟ੍ਰਿੰਗਲਜ਼ / ਐਂਟਰੀ ਪੁਆਇੰਟਸ ਜੋਨ -3 ਨੂੰ 24.67 ਲੱਖ ਰੁਪਏ, ਜ਼ੋਨ-4 ਨੂੰ 25.27 ਲੱਖ ਰੁਪਏ , ਜ਼ੋਨ- 1 ਲਈ 26.45 ਲੱਖ ਰੁਪਏ , ਜੋਨ-2 ਨੂੰ 24.47 ਲੱਖ ਰੁਪਏ , ਵੱਖ ਵੱਖ ਪਾਰਕਾਂ ਵਿੱਚ ਬੱਚਿਆਂ ਲਈ ਖੇਡ ਦੇ ਮੈਦਾਨ ਦਾ ਨਿਰਮਾਣ ਜਿਵੇਂ ਜ਼ੋਨ 1 ਵਿੱਚ 61.46 ਲੱਖ ਰੁਪਏ ਦੀ ਲਾਗਤ ਨਾਲ, ਜ਼ੋਨ-2 ਵਿੱਚ 41.18 ਲੱਖ ਰੁਪਏ ਨਾਲ, ਜ਼ੋਨ-3 ਵਿੱਚ 26.22 ਲੱਖ ਰੁਪਏ ਅਤੇ ਜ਼ੋਨ -4 ਵਿਚ 75.84 ਲੱਖ ਰੁਪਏ ਨਾਲ ਸ਼ਾਮਲ ਹੈ। ਇਸ ਤੋਂ ਇਲਾਵਾ ਐਸ.ਏ.ਐਸ.ਨਗਰ ਦੇ ਵੱਖ ਵੱਖ ਥਾਵਾਂ 'ਤੇ ਬਾਸਕੇਟ ਬਾਲ ਵਾਲੀਬਾਲ, ਬੈਡਮਿੰਟਨ ਅਤੇ ਲਾਅਨ ਟੈਨਿਸ ਖੇਡ ਮੈਦਾਨ ਲਈ ਐਲ.ਈ.ਡੀ. ਲਾਈਟਾਂ ਲਗਭਗ 35.23 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਜਾਣਗੀਆਂ। ਇਸ ਤਹਿਤ ਮੁੱਖ ਆਕਰਸ਼ਣ ਫੇਜ਼ 3ਬੀ 1 ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਅਤਿ ਆਧੁਨਿਕ, ਪੂਰੀ ਤਰ੍ਹਾਂ ਏਅਰਕੰਡੀਸ਼ਨਡ ਕਮਿਊਟੀ ਸੈਂਟਰ ਹੈ।
ਇਸ ਤੋਂ ਇਲਾਵਾ ਨਗਰ ਕੌਂਸਲਾਂ ਦੇ ਵਿਕਾਸ ਲਈ 15 ਕਰੋੜ ਰੁਪਏ ਖਰਚੇ ਜਾਣਗੇ। ਜਿਸ ਤਹਿਤ ਡੇਰਾਬਸੀ ਵਿੱਚ ਗੁਲਾਬ ਗੜ੍ਹ ਰੋਡ ਅਤੇ ਤਹਿਸੀਲ ਰੋਡ ਦੇ ਵੱਖ ਵੱਖ ਕੰਮਾਂ ਲਈ 105.08 ਲੱਖ ਰੁਪਏ ਖਰਚ ਕੀਤੇ ਜਾਣਗੇ, 3 ਪੀ / ਐਫ ਇੰਟਰਲਾਕਿੰਗ ਟਾਈਲਾਂ ਆਰ ਕੇ ਪਬਲਿਕ ਸਕੂਲ ਤੋਂ ਹੈਲਾ ਕੰਪਨੀ ਸ਼ਕਤੀ ਨਗਰ ਡੇਰਾ ਬਸੀ ਲਈ 131.61 ਲੱਖ ਦੀ ਲਾਗਤ ਨਾਲ, ਜੀ.ਟੀ. ਰੋਡ ਤੋਂ ਦੱਪਰ ਕਲੋਨੀ ਵਾਰਡ ਨੰ: 17, ਲਾਲੜੂ ਤੱਕ ਸੜਕ ਦਾ ਨਿਰਮਾਣ, ਖਰੜ-ਬੱਸੀ ਸੜਕ ਦਾ ਨਗਰ ਕੌਂਸਲ ਖਰੜ ਦੀ ਸੀਮਾ ਦੇ ਅੰਦਰ ਵਿਸਥਾਰ ਅਤੇ ਮਜਬੂਤੀਕਰਨ, ਗੋਹਰ ਰੋਡ ਤੋਂ ਮੁੱਖ ਮੋਰਿੰਡਾ ਸੜਕ ਰੇਲ ਬ੍ਰਿਜ ਕੁਰਾਲੀ ਤੱਕ ਗਲੀ ਦਾ ਵਿਕਾਸ, ਬਾਰਿਸ਼ ਦੇ ਪਾਣੀ ਲਈ ਸੀਵਰੇਜ ਦੇ ਨਾਲ ਸੜਕ ਜਿਸ ਵਿੱਚ ਪਿੰਡ ਭਾਹਤ, ਜ਼ੀਰਕਪੁਰ, ਗੋਦਾਮ ਖੇਤਰ / ਵਿਵੇਕਾਨੰਦ ਪਬਲਿਕ ਸਕੂਲ ਜ਼ੀਰਕਪੁਰ ਅਤੇ ਪ੍ਰੀਤ ਪੈਲੇਸ ਤੋਂ ਪੰਚਕੁਲਾ ਸੈਕਟਰ -19 ਤੱਕ ਰਸਤਾ, ਮੇਨ ਬਾਜ਼ਾਰ ਬਨੂੜ ਵਿਚ ਸੜਕ ਦਾ ਨਿਰਮਾਣ, ਗੁੱਜਰ ਭਵਨ ਤੋਂ ਐਮ ਸੀ ਲਿਮਿਟ ਵਾਰਡ ਨੰਬਰ 02 ਨਾਡਾ, ਨਯਾ ਗਾਉਂ ਤੱਕ ਸਟ੍ਰੀਟ ਇੰਟਰਲਾਕਿੰਗ ਪੈਵਰ ਬਣਾਉਣਾ ਤੇ ਹੋਰ ਕੰਮ ਸ਼ਾਮਲ ਹਨ।