ਹਰੀਸ਼ ਕਾਲੜਾ
ਰੈਲਮਾਜਰਾ, 24 ਅਕਤੂਬਰ 2020 - ਰਿਆਤ ਗਰੁੱਪ ਆਫ਼ ਇੰਸਟੀਚਿਊਸ਼ਨਜ ਰੈਲਮਾਜਰਾ ਵਿਖੇ ਵਿਦਿਆਰਥੀਆਂ ਨੂੰ ਕੈਮਿਸਟਰੀ ਵਿੱਚ ਕੈਰੀਅਰ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਲਈ ਇੱਕ ਜਾਗਰੂਕਤਾ ਅਭਿਆਨ ਚਲਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਐਮ. .ਐਸ. ਸੀ. ਕੈਮਿਸਟਰੀ ਵਿਸ਼ੇ ਸਬੰਧੀ ਜਾਗਰੂਕਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਡਾ. ਆਸ਼ੂਤੋਸ਼ ਸ਼ਰਮਾ ਡਾਇਰੈਕਟਰ ਮੈਨੇਜਮੈਂਟ ਕਾਲਜ ਨੇ ਕਿਹਾ ਕੇ ਸਾਇੰਸ ਵਿੱਚ ਗ੍ਰੈਜੂਏਸ਼ਨ ਤੋਂ ਬਾਅਦ ਆਪਣਾ ਮਨ ਪਸੰਦ ਵਿਸ਼ਾ ਚੁਣਨ ਵਿੱਚ ਕਈ ਵਾਰ ਵਿਦਿਆਰਥੀਆਂ ਨੂੰ ਬਹੁਤ ਸਮੱਸਿਆ ਆਉਂਦੀ ਹੈ।
ਇਸ ਤਰ੍ਹਾਂ ਜਾਗਰੂਕਤਾ ਦੇਣ ਨਾਲ ਬੱਚਿਆਂ ਦਾ ਸਹੀ ਸਮੇਂ ਤੇ ਮਾਰਗ ਦਰਸ਼ਨ ਹੋ ਜਾਂਦਾ ਹੈ ਅਤੇ ਵਿਦਿਆਰਥੀ ਸਹੀ ਦਿਸ਼ਾ ਵਿੱਚ ਆਪਣੀ ਮੰਜ਼ਲ ਤਕ ਵਧਦੇ ਹਨ ਅਤੇ ਸਫਲਤਾ ਪ੍ਰਾਪਤ ਕਰਦੇ ਹਨ। ਇਸ ਮੌਕੇ ਤੇ ਜਾਣਕਾਰੀ ਦਿੰਦਿਆ ਪ੍ਰੋ ਨਰਿੰਦਰ ਭੂੰਬਲਾ ਮੁਖੀ ਕੈਮਿਸਟਰੀ ਵਿਭਾਗ ਰਿਆਤ ਕਾਲਜ ਨੇ ਕਿਹਾ ਕਿ ਸਾਇੰਸ ਗਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਲਈ ਕੈਮਿਸਟਰੀ ਇੱਕ ਅਹਿਮ ਵਿਸ਼ਾ ਹੈ ਜਿਸ ਵਿੱਚ ਪੋਸਟ ਗ੍ਰੈਜੂਏਸ਼ਨ ( ਐਮ ਐਸ ਸੀ )ਕਰਨ ਉਪਰੰਤ ਕੈਰੀਅਰ ਦੀਆਂ ਅਪਾਰ ਸੰਭਾਵਨਾਵਾਂ ਹਨ।
ਉਨ੍ਹਾਂ ਕਿਹਾ ਕਿ ਕੈਮਿਸਟਰੀ ਹਰ ਖੇਤਰ ਜਿਵੇਂ ਕਿ ਸਿੱਖਿਆ , ਕੈਮੀਕਲ ਇੰਡਸਟਰੀ ,ਮੈਡੀਕਲ ਇੰਡਸਟਰੀ, ਕੁਆਲਟੀ ਕੰਟਰੋਲ, ਫੂਡ ਇੰਡਸਟਰੀ, ਖੋਜ , ਹਸਪਤਾਲ ਅਤੇ ਹੋਰ ਉਦਯੋਗਾਂ ਵਿਚ ਕੈਮਿਸਟਰੀ ਵਿਸ਼ੇ ਦੇ ਐਮ.ਐੱਸ. ਸੀ ਵਿਦਿਆਰਥੀਆਂ ਦੀ ਹਮੇਸ਼ਾ ਮੰਗ ਰਹਿੰਦੀ ਹੈ। ਕੈਮਿਸਟਰੀ ਵਿਸ਼ੇ ਦਾ ਖੇਤਰ ਹਮੇਸ਼ਾ ਸੰਭਾਵਨਾਵਾਂ ਨਾਲ ਭਰਪੂਰ ਰਹਿੰਦਾ ਹੈ ਉਨ੍ਹਾਂ ਦੇ ਕਾਲਜ ਵਿੱਚ ਪਿਛਲੇ ਸਾਲਾਂ ਤੋਂ ਐਮ ਐਸ.ਸੀ ਕੈਮਿਸਟਰੀ ਦਾ ਕੋਰਸ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਬੀ ਐਸ ਸੀ (ਨਾਨ ਮੈਡੀਕਲ ਜਾਂ ਮੈਡੀਕਲ) ਕਰਨ ਤੋਂ ਬਾਅਦ ਵਿਦਿਆਰਥੀ ਦਾਖਲਾ ਲੈ ਸਕਦੇ ਹਨ। ਦਾਖਲੇ ਲਈ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੈ । ਕਾਲਜ ਵਿੱਚੋਂ ਚਲ ਰਹੇ ਸਾਰੇ ਕੋਰਸਾਂ ਲਈ ਵੀ ਦਾਖ਼ਲਾ ਚੱਲ ਰਿਹਾ ਹੈ । ਚਾਹਵਾਨ ਵਿਦਿਆਰਥੀ ਜਾਂ ਮਾਪੇ ਹੈਲਪ ਲਾਈਨ ਨੰਬਰ 9888010540 ਤੇ ਕਿਸੇ ਵੀ ਕੋਰਸ ਵਿੱਚ ਦਾਖਲੇ ਲਈ ਸੰਪਰਕ ਕਰ ਸਕਦੇ ਹਨ ।
ਵਿਦਿਆਰਥੀਆਂ ਨੂੰ ਜਾਗਰੂਕਤਾ ਪ੍ਰਦਾਨ ਕਰਨ ਸਬੰਧੀ ਪ੍ਰੋਗਰਾਮ ਵਿੱਚ ਪ੍ਰੋ.ਜਤਿੰਦਰ ਜੱਗੀ ਫਾਰਮੈਸੀ ਕਾਲਜ , ਸ਼ਿਵ ਕੁਮਾਰ ਅਤੇ ਹੋਰ ਹਾਜ਼ਰ ਸਨ ।ਡਾ ਐਨ ਐਸ ਗਿੱਲ ਡਾਇਰੈਕਟਰ ਰਿਆਤ ਇੰਸਟੀਚਿਊਟ ਆਫ ਫਾਰਮੈਸੀ ,ਮੈਨੇਜਿੰਗ ਡਾਇਰੈਕਟਰ ਡਾ ਸੰਦੀਪ ਕੌੜਾ ਅਤੇ ਚੇਅਰਮੈਨ ਐਨ ਐਸ ਰਿਆਤ , ਰਿਆਤ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਰੈਲਮਾਜਰਾ ਵਲੋਂ ਵਿਦਿਆਰਥੀਆਂ ਨੂੰ ਕੈਰੀਅਰ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਤੇ ਹੌਸਲਾ ਅਫਜਾਈ ਕੀਤੀ ਗਈ।