ਦਸਹਿਰੇ ਸਬੰਧੀ ਜਾਰੀ ਕੀਤੇ ਗਏ ਸੂਚਨਾ ਪੋਸਟਰ ਦੀ ਤਸਵੀਰ
ਜਗਦੀਸ਼ ਥਿੰਦ
ਜਲਾਲਾਬਾਦ /ਫਾਜ਼ਿਲਕਾ 23 ਅਕਤੂਬਰ , ਬਦੀ ਉਪਰ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਨੂੰ ਜਲਾਲਾਬਾਦ ਅੰਦਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ।
ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਹੋਣਗੇ ।
ਇਸ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਪੰਜਾਬੀ ਦੇ ਵੱਡੇ ਗਾਇਕ ਗੁਰਨਾਮ ਭੁਲਰ ਸਟੇਜ ਪ੍ਰੋਗਰਾਮ ਕਰਨਗੇ ।
ਗਾਇਕ ਗੁਰਨਾਮ ਭੁੱਲਰ ਟੀਮ ਵੱਲੋਂ ਦੁਪਹਿਰ 1 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ।
ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੈਪੀ ਸੰਧੂ ਅਨੁਸਾਰ ਹੋਣ ਵਾਲੇ ਭਰਵੇਂ ਇਕੱਠ ਨੂੰ ਦੇਖਦੇ ਇਹ ਪ੍ਰੋਗਰਾਮ ਖੇਡ ਸਟੇਡੀਅਮ ਵਿੱਚ ਰੱਖਿਆ ਗਿਆ ਹੈ ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਖੇਤਰ ਦੀ ਤਰੱਕੀ ਲਈ ਐੱਮ ਐੱਲ ਏ ਜਲਾਲਾਬਾਦ ਰਮਿੰਦਰ ਆਵਲਾ ਵਿਸ਼ੇਸ਼ ਐਲਾਨ ਕਰਨਗੇ ।