ਹਰੀਸ਼ ਕਾਲੜਾ
- ਪੰਜਾਬ ਐਗਰੋ ਅਤੇ ਪਨਸਿਡ ਤੋਂ ਉਪਲੱਬਧ ਕਰਵਾਈ ਜਾ ਰਹੀ ਹੈ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ
ਸ੍ਰੀ ਅਨੰਦਪੁਰ ਸਾਹਿਬ, 23 ਅਕਤੂਬਰ 2020 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਲਈ ਕਣਕ ਦੇ ਬੀਜ ਦੀ ਨਵੀਂ ਕਿਸਮ ਦੀ ਵੰਡ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਭਾਗ ਦੇ ਦਫਤਰ ਤੋਂ ਕਿਸਾਨਾਂ ਨੂੰ ਪੰਜਾਬ ਐਗਰੋ ਅਤੇ ਪਨਸੀਡ ਤੋਂ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ ਉਪਲੱਬਧ ਕਰਵਾਈ ਜਾ ਰਹੀ ਹੈ ਇਸਦੇ ਨਾਲ ਹੀ ਇਥੇ ਆਉਣ ਵਾਲੇ ਕਿਸਾਨਾਂ ਨੂੰ ਵਿਭਾਗ ਵਲੋਂ ਕਿਸਾਨਾਂ ਨੂੰ ਪਰਾਲੀ ਅਤੇ ਰਹਿੰਦ ਖੂੰਹਦ ਦੇ ਯੋਗ ਨਿਪਟਾਰੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਦਫਤਰ ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੰਨੀ ਦਿਨੀ ਕਿਸਾਨਾਂ ਨੂੰ ਵਰਾਇਟੀ ਪੀ ਬੀ ਡਬਲਿਊ 677, ਪੀ ਬੀ ਡਬਲਿਊ ਜੈਡ ਐਨ-1, ਐਚ ਡੀ 3086, ਪੀ ਬੀ ਡਬਲਿਊ 343, ਐਚ ਡੀ 2967 ਕਣਕ ਦੀ ਨਵੀਂ ਵਰਾਇਟੀ ਦਾ ਬੀਜ ਪੰਜਾਬ ਐਗਰੋ ਤੇ ਪਨਸੀਡ ਤੋਂ ਲੈ ਕੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ ਹੈ। ਮਾਹਿਰਾਂ ਦੀ ਰਾਏ ਅਨੁਸਾਰ ਇਹ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ ਦੀ ਕੀਮਤ 1300 ਰੁਪਏ ਪ੍ਰਤੀ 40 ਕਿਲੋ ਦੀ ਭਰਤੀ ਹੈ ਇਸ ਬੀਜ ਦੀ ਕਿਸਾਨ ਵਲੋਂ ਖਰੀਦ ਉਪਰੰਤ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਕਿਸਾਨ ਦੇ ਖਾਤੇ ਵਿੱਚ ਪਾਈ ਜਾਵੇਗੀ। ਵਿਭਾਗ ਵਲੋਂ ਇਕ ਜਿਮੀਦਾਰ ਨੂੰ 5 ਏਕੜ ਦਾ ਬੀਜ ਦਿੱਤਾ ਜਾ ਰਿਹਾ ਹੈ। 01ਏਕੜ ਵਿੱਚ 40 ਕਿਲੋ ਕਣਕ ਦਾ ਬੀਜ ਪੈਦਾ ਹੈ। ਇਹ ਬੀਜ ਹੋਰ ਬੀਮਾਰੀਆਂ ਤੋਂ ਇਲਾਵਾ ਪੀਲੀ ਕੁੰਗੀ ਨਾਲ ਟਾਕਰਾ ਕਰਨ ਦੇ ਸਮਰੱਥ ਹੈ। ਕਣਕ ਬੀਜਣ ਦਾ ਢੁਕਵਾਂ ਸਮਾਂ ਜਿਸ ਦੀ ਮਾਹਿਰਾਂ ਨੇ ਸਿਫਾਰਸ਼ ਕੀਤਾ ਹੈ ਉਹ ਅਕਤੂਬਰ ਅਖੀਰ ਤੋਂ 15 ਨਵੰਬਰ ਤੱਕ ਹੈ।
ਬਲਾਕ ਟੈਕਨੋਲੋਜੀ ਮੈਨੇਜਰ ਵਰਿੰਦਰ ਸਿੰਘ ਨੇ ਇਸ ਬਾਰੇ ਸਮੁੱਚੀ ਜਾਣਕਾਰੀ ਦੇਣ ਉਪਰੰਤ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਡਾਕਟਰ ਅਵਤਾਰ ਸਿੰਘ ਅਤੇ ਖੇਤੀਬਾੜੀ ਅਫਸਰ ਸਤਵੰਤ ਸਿੰਘ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਐਸ.ਐਮ.ਐਸ. ਯੁਕਤ ਕੰਬਾਇਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫਸਲਾਂ ਦੀ ਰਹਿੰਦ ਖੂੰਹਦ ਅਤੇ ਪਰਾਲੀ ਦਾ ਨਿਪਟਾਰਾ ਖੇਤਾਂ ਵਿੱਚ ਮਿਲਾ ਕੇ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਘੱਟ ਖਾਦਾਂ ਅਤੇ ਕੀਟ ਨਾਸ਼ਕ ਦੀ ਵਰਤੋਂ ਵੀ ਘੱਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਕਰੋਨਾ ਕਾਲ ਦੋਰਾਨ ਮਾਸਕ ਪਾਉਣ ਅਤੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੋਕੇ ਜਿਮੀਦਾਰ ਖੁਸ਼ਪਾਲ ਸਿੰਘ ਅੰਗਮਪੁਰ, ਮਹਿੰਦਰ ਸਿੰਘ ਮਾਣਕੋਮਾਜਰਾ, ਵਸਿੰਗਟਨ ਸਿੰਘ ਸਮੀਰਵਾਲ, ਅਰਜੁਨ ਸਿੰਘ, ਰਾਮ ਕੁਮਾਰ, ਰਾਜ ਕੁਮਾਰ, ਜਗੀਰ ਸਿੰਘ ਆਦਿ ਹਾਜ਼ਰ ਸਨ।