ਸੰਜੀਵ ਸੂਦ
- ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਫਿਲਹਾਲ ਕਣਕ ਬੀਜਣ ਲਈ ਕੁਝ ਦੇਰ ਰੁਕਣ ਦੀ ਸਲਾਹ
ਲੁਧਿਆਣਾ, 22 ਅਕਤੂਬਰ 2020 - ਉੱਤਰ ਭਾਰਤ ਦੇ ਨਾਲ ਪੰਜਾਬ ਦਾ ਮੌਸਮ ਦਾ ਮਿਜਾਜ਼ ਹੁਣ ਕੁਝ ਬਦਲਣ ਲੱਗਾ ਹੈ, ਪੰਜਾਬ ਦੇ ਵਿੱਚ ਰਾਤਾਂ ਨੂੰ ਠੰਢ ਵਧਣ ਲੱਗੀ ਹੈ, ਰਾਤ ਦਾ ਪਾਰਾ ਲਗਭਗ 14 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਜਦੋਂ ਕਿ ਦਿਨ ਵੇਲੇ ਪਾਰਾ 35 ਡਿਗਰੀ ਦੇ ਕਰੀਬ ਹੈ, ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਆਉਂਦੇ ਦਿਨਾਂ 'ਚ ਪਾਰਾ ਹੋਰ ਘਟੇਗਾ। ਉਨ੍ਹਾਂ ਕਿਸਾਨਾਂ ਨੂੰ ਵੀ ਵਿਸ਼ੇਸ਼ ਸਲਾਹ ਦਿੱਤੀ ਹੈ ਕਿ ਯੂਨੀਵਰਸਿਟੀ ਦੀਆਂ ਹਿਦਾਆਇਤਾਂ ਮੁਤਾਬਿਕ 25 ਅਕਤੂਬਰ ਤੋਂ ਬਾਅਦ ਹੀ ਕਿਸਾਨ ਕਣਕ ਦੀ ਫ਼ਸਲ ਖਰੀਦਣ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਡਾਕਟਰ ਕੂਲਵਿੰਦਰ ਕੌਰ ਨੇ ਕਿਹਾ ਕਿ ਏਸ ਵਾਰ ਸਰਦੀਆਂ ਦਾ ਆਗਾਜ਼ ਜਲਦੀ ਹੋ ਜਾਵੇਗਾ ਜੋ ਕਿ ਬੀਤੇ ਲੰਮੇ ਸਮੇਂ ਤੋਂ ਬਾਰਿਸ਼ ਨਾ ਹੋਣ ਕਰਕੇ ਮੌਸਮ ਖੁਸ਼ਕ ਰਿਹਾ ਹੈ, ਉਨ੍ਹਾਂ ਕਿਹਾ ਕਿ ਰਾਤ ਅਤੇ ਦਿਨ ਦੇ ਪਾਰੇ ਵਿਚ ਫਿਲਹਾਲ ਕਾਫੀ ਫਰਕ ਹੈ, ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਫਸਲ ਜਲਦੀ ਤੋਂ ਜਲਦੀ ਵੱਢ ਲੈਣ ਅਤੇ ਕਣਕ ਦੀ ਫਸਲ ਨੂੰ 25 ਅਕਤੂਬਰ ਤੋਂ ਬਾਅਦ ਜਾ ਨਵੰਬਰ ਦੇ ਪਹਿਲੇ ਹਫਤੇ ਤੋਂ ਬੀਜਣਾ ਸ਼ੁਰੂ ਕਰਨ, ਉਨ੍ਹਾਂ ਕਿਹਾ ਕਿ ਜਦੋਂ ਦਿਨ ਦਾ ਪਾਰਾ 30 ਡਿਗਰੀ ਜਾਂ ਉਸ ਤੋਂ ਹੇਠਾਂ ਹੋਵੇਗਾ ਉਦੋਂ ਹੀ ਕਣਕ ਬੀਜੀ ਜਾਵੇ, ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਕਣਕ ਤੇ ਪੀਲੀ ਕੁੰਗੀ ਦਾ ਪ੍ਰਭਾਵ ਵਧ ਰਿਹਾ ਹੈ ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਮੌਸਮ ਦੇ ਮੁਤਾਬਿਕ ਕੀ ਕਣਕ ਦੀ ਫਸਲ ਨੂੰ ਬੀਜਿਆ ਜਾਵੇ।