ਦੀਪਕ ਜੈਨ
ਜਗਰਾਉਂ, 22 ਅਕਤੂਬਰ 2020 - ਸੁਭਾਸ ਚੰਦ ਪੁੱਤਰ ਖੁਬਰਾਮ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਨੇ ਪੁਲਿਸ ਕੋਲ ਜਾ ਕੇ ਬਿਆਨ ਕੀਤਾ ਕੇ ਸਮਾਂ ਰਾਤ ਦਾ ਸੀ। ਮੇਰਾ ਭਰਾ ਯਾਦਵਿੰਦਰ ਕੁਮਾਰ ਆਪਣੇ ਦੋਸਤ ਮਦਨ ਲਾਲ ਦੇ ਮੋਟਰਸਾਈਕਲ ਡਿਸਕਵਰ ਨੰਬਰੀ ਪੀ.ਬੀ 10 ਈ ਵੀ 5971 ਅਤੇ ਮੈ ਵੀ ਹੰਬੜਾਂ ਤੋਂ ਸਿੱਧਵਾਂ ਬੇਟ ਨੂੰ ਜਾ ਰਹੇ ਸੀ। ਜਦ ਅਸੀਂ ਬਹੱਦ ਪਿੰਡ ਰਣਕੇ ਪਹੁੰਚੇ ਤਾਂ ਸਿੱਧਵਾ ਬੇਟ ਵੱਲੋ ਇੱਕ ਰੇਤੇ ਵਾਲਾ ਟਿੱਪਰ ਬੜੀ ਤੇਜੀ ਰਫਤਾਰੀ ਤੇ ਲਾਪਰਵਾਹੀ ਨਾਲ ਆਇਆ ਤੇ ਨਾ ਮਲੂਮ ਡਰਾਇਵਰ ਨੇ ਟਿੱਪਰ ਲਿਆ ਕੇ ਮੇਰੇ ਭਰਾ ਦੇ ਦੋਸਤ ਮਦਨ ਲਾਲ ਦੇ ਮੋਟਰਸਾਈਕਲ ਵਿੱਚ ਵਿੱਚ ਮਾਰਿਆ। ਰਾਤ ਦਾ ਸਮਾ ਹੋਣ ਕਰਕੇ ਮੈਂ ਨੰਬਰ ਨਹੀਂ ਪੜ੍ਹ ਸਕਿਆ। ਜਦ ਮੈਂ ਦੇਖਿਆ ਤਾਂ ਮਦਨ ਲਾਲ ਦੀ ਉਸ ਸਮੇਂ ਹੀ ਮੌਤ ਹੋ ਚੁੱਕੀ ਸੀ ਤੇ ਮੇਰਾ ਭਰਾ ਯਾਦਵਿੰਦਰ ਜ਼ਖਮੀ ਹੋਣ ਕਾਰਨ ਬੇਹੋਸ ਹੋ ਗਿਆ ਸੀ। ਜਿਸ 'ਤੇ ਪੁਲਿਸ ਨੇ ਸੁਭਾਸ ਚੰਦ ਦੇ ਬਿਆਨਾ ਦੇ ਆਧਾਰ ਤੇ ਨਾ ਮਲੂਮ ਟਿੱਪਰ ਡਰਾਵਿਰ ਤੇ ਆਈ.ਪੀ.ਸੀ ਧਾਰਾ 279, 337, 427, 304-ਏ ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਤੇ ਉਸਦੀ ਭਾਲ ਸੁਰੂ ਕਰ ਦਿੱਤੀ।