ਹਰੀਸ਼ ਕਾਲੜਾ
ਰੂਪਨਗਰ, 22 ਅਕਤੂਬਰ 2020 : ਜਿਲ੍ਹਾ ਪੀ.ਸੀ. ਪੀ.ਐਨ.ਡੀ.ਟੀ. ਐਡਵਾਇਜ਼ਰੀ ਕਮੇਟੀ ਰੂਪਨਗਰ ਦੀ ਮੀਟਿੰਗ ਸਿਵਲ ਸਰਜਨ ਰੂਪਨਗਰ-ਕਮ-ਚੇਅਰਪਰਸਨ, ਜਿਲ੍ਹਾ ਐਪ੍ਰੋਪ੍ਰੀਏਟ ਅਥਾਰਟੀ ਡਾ. ਦਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਐਡਵਾਇਜਰੀ ਕਮੇਟੀ ਦੇ ਮੈਂਬਰਾਂ ਨੂੰ ਬੇਟੀ ਬਚਾਓ ਮੁਹਿੰਮ ਅਧੀਨ ਚਲ ਰਹੇ ਪੀ.ਸੀ. ਪੀ.ਐਨ.ਡੀ.ਟੀ. ਐਕਟ ਦੀਆਂ ਧਾਰਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮਹੀਨਾ ਸਤੰਬਰ ਦੌਰਾਨ ਹੁਣ ਤੱਕ ਕੀਤੀਆਂ ਗਈਆਂ 11 ਅਲਟਰਾਸਾਊਂਡ ਸੈਂਟਰਾਂ ਦੀ ਚੈਕਿੰਗਾਂ ਦੀ ਸੰਕਲਿਤ ਰਿਪੋਰਟ ਪੇਸ਼ ਕੀਤੀ ਗਈ।
ਸਮੂਹ ਮੈਂਬਰਾਂ ਨੂੰ ਕਿਹਾ ਗਿਆ ਕਿ ਉਹ ਘਟਦੇ ਹੋਏ ਲਿੰਗ ਅਨੁਪਾਤ ਨੂੰ ਦਰੁਸਤ ਕਰਨ ਲਈ ਜਾਗਰੂਕਤਾ ਮੁਹਿੰਮ ਨਾਲ ਜੁੜਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕੰਨਿਆਂ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਿਲ੍ਹੇ ਅੰਦਰ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੀ.ਐਨ.ਡੀ.ਟੀ. ਐਕਟ ਦੀ ਉਲੰਘਣਾ ਕਰਨ ਵਾਲਿਆਂ ਦੀ ਸੂਹ ਦੇਣ ਵਾਲਿਆਂ ਨੂੰ ਨਗਦ ਇਨਾਮ ਦਿੱਤਾ ਜਾਂਦਾ ਹੈ ਅਤੇ ਪਹਿਚਾਣ ਗੁਪਤ ਰੱਖੀ ਜਾਂਦੀ ਹੈ, ਇਸ ਲਈ ਆਮ ਜਨਤਾ ਨੂੰ ਚਾਹੀਦਾ ਹੈ ਕਿ ਉਹ ਭਰੂਣ ਹੱਤਿਆਂ ਕਰਨ ਵਾਲਿਆਂ ਖਿਲਾਫ ਜਾਣਕਾਰੀ ਦੇਣ ਤਾਂ ਜੋ ਕੰਨਿਆ ਭਰੂਣ ਹੱਤਿਆ ਤੇ ਰੋਕ ਲਗਾਈ ਜਾ ਸਕੇ।
ਇਸ ਮੌਕੇ ਸ਼੍ਰੀ ਹਿਮਾਂਸ਼ੂ ਸ਼ਰਮਾ ਏ.ਡੀ.ਏ., ਮੈਡਮ ਵੰਦਨਾ ਇਸਤਰੀ ਤੇ ਬਾਲ ਵਿਕਾਸ ਵਿਭਾਗ, ਸ਼੍ਰੀਮਤੀ ਕਿਰਨਪ੍ਰੀਤ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰੇਨੂੰ ਭਾਟੀਆ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸ਼੍ਰੀ ਗੁਰਦੀਪ ਸਿੰਘ, ਡਾ. ਰਾਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ, ਡਾ. ਗੁਰਪ੍ਰੀਤ ਕੌਰ ਬੱਚਿਆਂ ਦੇ ਰੋਗਾਂ ਦੇ ਮਾਹਿਰ, ਸ਼੍ਰੀ ਪੋਮੀ ਸੈਨੀ, ਸ਼ੀ ਰਜੇਸ਼ ਸਹਿਗਲ, ਸ਼੍ਰੀ ਸੁਖਜੀਤ ਕੰਬੋਜ਼ ਬੀ.ਸੀ.ਸੀ. ਕੋਆਰਡੀਨੇਟਰ ਅਤੇ ਰਮਨਦੀਪ ਸਿੰਘ ਪੀ.ਐਨ.ਡੀ.ਟੀ. ਕੋਆਰਡੀਨੇਟਰ ਹਾਜ਼ਰ ਸਨ।