ਅਸ਼ੋਕ ਵਰਮਾ
ਮਾਨਸਾ, 21 ਅਕਤੂਬਰ 2020 - ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਬਾਹਰਲੇ ਰਾਜਾਂ ਤੋੋਂ ਸਸਤੇ ਭਾਅ ਵਿੱਚ ਟਰੱਕ ਟਰਾਲਿਆਂ ਰਾਹੀ ਜ਼ੀਰੀ ਲਿਆ ਕੇ ਬੋਗਸ ਬਿਲਿੰਗ ਕਰਕੇ ਉਸਨੂੰ ਮੰਡੀਆਂ ਵਿੱਚ ਮਹਿੰਗੇ ਭਾਅ ਵੇਚਣ ਜਾਂ ਰਾਈਸ ਮਿੱਲਾਂ ਵਿੱਚ ਅਨਲੋੋਢ ਕਰਨ ਵਾਲਿਆਂ ਵਿਰੁੱਧ ਵੱਖ ਵੱਖ ਥਾਣਿਆਂ ਵਿੱਚ 4 ਮੁਕੱਦਮੇ ਦਰਜ ਕਰਕੇ 9 ਮੁਲਜਮਾਂ ਨੂੰ ਕਾਬੂ ਕਰਕੇ 7 ਟਰੱਕ ਟਰਾਲਿਆਂ ਵਿੱਚ ਅਣ-ਅਧਿਕਾਰਤ ਤੌੌਰ ਤੇ ਭਰੀ ਜ਼ੀਰੀ ਦੇ 4947 ਗੱਟਿਆਂ ਦੀ ਬਰਾਮਦਗੀ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਥਾਣਾ ਸਰਦੂਲਗੜ ਵਿਖੇ ਧੋੋਖਾਧੜੀ ਦੇ 2 ਮੁਕੱਦਮੇ ਦਰਜ਼ ਕਰਕੇ ਹਰਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਬਾੜਾ ਥਾਣਾ ਰਤੀਆ (ਹਰਿਆਣਾ), ਅਵਤਾਰ ਸਿੰਘ ਪੁੱਤਰ ਸਵਿੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਰਾਣੀਆ (ਹਰਿਆਣਾ) ਅਤੇ ਬਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਰਦੂਲਗੜ੍ਹ ਨੂੰ ਗਿ੍ਰਫਤਾਰ ਕਰਕੇ 4 ਟਰੱਕ ਟਰਾਲਿਆਂ ਚੋਂ 2525 ਗੱਟੇ ਜ਼ੀਰੀ ਦੀ ਬਰਾਮਦਗੀ ਕੀਤੀ ਗਈ ਹੈ।
ਇਸੇ ਤਰਾਂ ਥਾਣਾ ਝੁਨੀਰ ਦੀ ਪੁਲਿਸ ਪਾਰਟੀ ਵੱਲੋੋਂ ਵੀ ਮੁਖਬਰੀ ਦੇ ਆਧਾਰ ਤੇ ਟਰੱਕ ਟਰਾਲਾ ਕਾਬੂ ਕਰਕੇ 2 ਪ੍ਰਤਾਪ ਪੁੱਤਰ ਸੋੋਹਣ ਲਾਲ ਵਾਸੀ ਢੰਡੂਰ (ਹਰਿਆਣਾ) ਅਤੇ ਸੋਮਨਾਥ ਪੁੱਤਰ ਭੀਮ ਸਿੰਘ ਵਾਸੀ ਪੰਗਾਲ ਜਿਲਾ ਹਿਸਾਰ (ਹਰਿਆਣਾ) ਤੋਂ 822 ਗੱਟੇ ਜ਼ੀਰੀ ਦੀ ਬਰਾਮਦਗੀ ਕੀਤੀ ਗਈ ਹੈ।
ਇਸੇ ਤਰ੍ਹਾਂ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ 2 ਟਰੱਕ ਟਰਾਲਿਆਂ ਨੂੰ ਕਾਬੂ ਕਰਕੇ ਰੂਪ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਹਿੰਮਤਪੁਰਾ (ਮੋੋਗਾ), ਰਣਧੀਰਜ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਭਾਈਰੂਪਾ (ਬਠਿੰਡਾ) ਅਤੇ ਕਾਲਾ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਰਾਮਪੁਰਾ (ਬਠਿੰਡਾ) ਨੂੰ ਗਿ੍ਰਫਤਾਰ ਕਰਕੇ 1600 ਗੱਟੇ ਜ਼ੀਰੀ ਦੀ ਬਰਾਮਦਗੀ ਕੀਤੀ ਗਈ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਗਿ੍ਰਫਤਾਰ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪੜਤਾਲ ਜਾਰੀ ਹੈ ਅਤੇ ਇਸ ਮਾਮਲੇ ’ਚ ਹੋਰ ਵੀ ਖੁਲਾਸਿਆਂ ਦੀ ਸੰਭਾਵਨਾਂ ਹੈ।