- ਸਰਕਾਰ ਅਜਿਹੇ ਬੇਤੁਕੇ ਫੈਸਲਿਆਂ ਦੀ ਥਾਂ ਤੁਰੰਤ ਜਾਰੀ ਕਰੇ ਪੇ ਕਮਿਸ਼ਨ ਦੀ ਰੀਪੋਰਟ : ਆਗੂ
ਅੰਮ੍ਰਿਤਸਰ, 22 ਅਕਤੂਬਰ 2020 - ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਅੱਜ ਈ.ਟੀ.ਯੂ. ਅੰਮ੍ਰਿਤਸਰ ਵੱਲੋਂ ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੇ ਪੇ ਸਕੇਲ ਘਟਾਉਣ ਲਈ ਜਾਰੀ ਪੱਤਰ ਦੀਆਂ ਕਾਪੀਆਂ ਜਿਲ੍ਹਾ ਸਿੱਖਿਆ ਦਫਤਰ (ਐ.ਸਿ.) ਅੰਮ੍ਰਿਤਸਰ ਰਾਮਬਾਗ ਵਿਖੇ ਸੂਬਾ ਆਗੂ ਸੁਧੀਰ ਢੰਡ, ਜਤਿੰਦਰਪਾਲ ਸਿੰਘ ਰੰਧਾਵਾ, ਦਿਲਬਾਗ ਸਿੰਘ ਬਾਜਵਾ, ਜਸਵਿੰਦਰਪਾਲ ਸਿੰਘ ਜੱਸ, ਬਲਜਿੰਦਰ ਸਿੰਘ ਬੁੱਟਰ, ਦਲਜੀਤ ਸਿੰਘ ਬੱਲ ਦੀ ਸਾਂਝੀ ਅਗਵਾਈ ਹੇਠ ਕਾਪੀਆਂ ਸਾੜੀਆਂ ਗਈਆਂ।
ਇਸ ਦੌਰਾਨ ਸੰਬੋਧਨ ਕਰਦਿਆਂ ਉਪਰੋਕਤ ਅਧਿਆਪਕ ਆਗੂਆਂ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਅਧਿਆਪਕ ਵਰਗ ਦਾ ਰੋਸ ਵੇਖ ਕੇ ਕੱਲ੍ਹ ਮੁੜ ਪੱਤਰ ਜਾਰੀ ਕਰਕੇ ਪਹਿਲੇ ਕੰਮ ਕਰ ਰਹੇ ਅਧਿਆਪਕਾ ਤੇ ਇਹ ਪੇ ਸਕੇਲ ਨਾ ਲਾਗੂ ਹੋਣ ਬਾਰੇ ਸਪੱਸ਼ਟ ਕਰ ਦਿਤਾ ਹੈ ਪਰੰਤੂ ਨਵੀਂ ਭਰਤੀ ਤੇ ਇਹ ਪੇ ਸਕੇਲ ਲਾਗੂ ਕਰਨਾ ਬਹੁਤ ਵੱਡਾ ਮੰਦਭਾਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਵਿਆਪਕ ਜਥੇਬੰਦੀ ਈ.ਟੀ.ਯੂ. ਰਜਿ. ਪੰਜਾਬ ਨੇ ਬਹੁਤ ਵੱਡੇ ਸੰਘਰਸ਼ਾਂ ਤੋਂ ਬਾਅਦ ਇਹ ਸਕੇਲ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੁਗਲਕੀ ਫਰਮਾਨਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਡਾ ਨੁਕਸਾਨ ਪਚਾਉਂਦੇ ਹੋਣ। ਆਗੂਆਂ ਨੇ ਨਵੀ ਭਰਤੀ ਲਈ ਵੀ ਪੁਰਾਣੇ ਸਕੇਲ ਬਹਾਲ ਰੱਖਣ ਦੀ ਪੁਰਜੋਰ ਮੰਗ ਕਰਦਿਆਂ ਨਵਾ ਪੇ ਕਮਿਸ਼ਨ ਤੁਰੰਤ ਲਾਗੂ ਕਰਨ ਦੀ ਮੰਗ ਵੀ ਕੀਤੀ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸੁਖਦੇਵ ਸਿੰਘ ਵੇਰਕਾ, ਮਨਿੰਦਰ ਸਿੰਘ,ਗੁਰਮੀਤ ਸਿੰਘ ਰੰਧਾਵਾ, ਕਰਮਜੀਤ ਸਿੰਘ ਪੱਲਾ, ਬਲਜਿੰਦਰ ਸਿੰਘ ਬੁੱਟਰ, ਰੁਪਿੰਦਰ ਸਿੰਘ, ਜਰਨੈਲ ਸਿੰਘ ਬੁਤਾਲਾ, ਸੁਮਿਤ ਚੌਧਰੀ ,ਦੇਵ ਰਾਜ, ਹਰਕੰਵਲਜੀਤ ਸਿੰਘ,ਮਨਿੰਦਰਪਾਲ ਸਿੰਘ, ਸਰਬਜੀਤ ਸਿੰਘ ਤੇ ਹੋਰ ਕਈ ਆਗੂ ਵੀ ਮੌਜੂਦ ਸਨ।