ਜਲੰਧਰ, 22 ਅਕਤੂਬਰ 2020 - ਦੁਬਈ 'ਚ ਇਸ ਵੇਲੇ ਆਈ. ਪੀ. ਐਲ. 2020 ਖੇਡ ਰਹੇ ਪੰਜਾਬ ਦੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਹਰਦੇਵ ਸਿੰਘ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਉਨ੍ਹਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਸੀ। ਸਿਹਤ ਜ਼ਿਆਦਾ ਖਰਾਬ 'ਤੇ ਉਨ੍ਹਾਂ ਨੂੰ ਚੰਡੀਗੜ੍ਹ ਫੋਰਟਿਸ ਹਸਪਤਾਲ ਤੋਂ ਐਡਮਿਟ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਇਲਾਜ ਦੌਰਾਨ ਆਪਣੇ ਆਖਰੀ ਸਾਹ ਲਏ। ਕ੍ਰਿਕਟਰ ਮਨਦੀਪ ਸਿੰਘ ਦਾ ਪਿਤਾ ਹਰਦੇਵ ਸਿੰਘ ਜਲੰਧਰ ਦੇ ਸਾਬਕਾ ਜ਼ਿਲ੍ਹਾ ਖੇਡ ਅਧਿਕਾਰੀ ਵੀ ਰਹਿ ਚੁੱਕੇ ਹਨ।