ਮਨਿੰਦਰਜੀਤ ਸਿੱਧੂ
- ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ- ਆਗੂ
ਜੈਤੋ, 21 ਅਕਤੂਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ ‘ਤੇ ਅਣਮਿੱਥੇ ਸਮੇਂ ਲਈ ਖੇਤੀ ਕਾਨੂੰਨਾਂ ਖਿਲਾਫ ਧਰਨਾ 21ਵੇਂ ਦਿਨ ਵਿੱਚ ਦਾਖਲ ਹੋ ਚੁੱਕਿਆ ਹੈ।ਅੱਜ ਦੇ ਧਰਨੇ ਵਿੱਚ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਅੱਜ ਦੇ ਧਰਨੇ ਨੂੰ ਪ੍ਰਗਟ ਸਿੰਘ ਰੋੜੀਕਪੂਰਾ, ਰਵਿੰਦਰਜੀਤ ਸਿੰਘ ਢੈਪਈ,ਅਮਨਦੀਪ ਸਿੰਘ ਨਾਨਕਸਰ ਨੇ ਸੰਬੋਧਨ ਕੀਤਾ।ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਸਮਾਂ ਰਹਿੰਦਿਆਂ ਕਾਲੇ ਕਾਨੂੰਨ ਰੱਦ ਕਰੇ।
ਉਹਨਾਂ ਕਿਹਾ ਜਿੱਥੇ ਇਹਨਾਂ ਕਾਨੂੰਨਾਂ ਨੇ ਕਿਸਾਨਾਂ ਨੂੰ ਬਰਬਾਦ ਕਰਨਾ ਹੈ ੳੱਥੇ ਬਾਕੀ ਤਬਕਿਆਂ ਦਾ ਵੀ ਵੱਡਾ ਨੁਕਸਾਨ ਹੋਏਗਾ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਜਿੱਥੇ ਇਸ ਲੰਮੇ ਸੰਘਰਸ਼ ਦੇ ਵਿੱਚ ਮਾਨਸਿਕ ਤੌਰ ‘ਤੇ ਤਿਆਰ ਹੋਣ ਦੀ ਲੋੜ ਹੈ ਉਥੇ ਸਰਕਾਰ ਦੀਆਂ ਚਾਲਾਂ ਨੂੰ ਸਮਝਣ ਦੀ ਵੀ ਜਰੂਰਤ ਹੈ।ਆਗੂਆਂ ਨੇ ਕਿਹਾ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ।ਅੱਜ ਦੇ ਧਰਨੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਦੇ ਕਾਫਲੇ ਪਹੁੰਚੇ।ਮੌਕੇ ਬਲਵੀਰ ਸਿੰਘ ਰੋੜੀਕਪੂਰਾ, ਹਰਮੇਲ ਸਿੰਘ ਰੋਮਾਣਾ ਅਲਬੇਲ, ਰਜਿੰਦਰ ਸਿੰਘ ਸਰਾਵਾਂ, ਬੇਅੰਤ ਸਿੰਘ ਰਾਮੂੰਵਾਲਾ,ਸਾਧੂ ਸਿੰਘ ਬਹਿਬਲ ਕਲਾਂ,ਰਵੀ ਸਿੰਘ ਮੌੜ ਨੌਂ ਅਬਾਦ,ਕਰਮਜੀਤ ਸਿੰਘ ਚੈਨਾ, ਸ਼ਿੰਦਰ ਸਿੰਘ ਹਰੀਨੌਂ,ਦਰਸ਼ਨ ਸਿੰਘ ਮੋੜ ਨੌਂ ਅਬਾਦ, ਰਾਜਵਿੰਦਰ ਸਿੰਘ ਬਹਿਬਲ ਕਲਾਂ, ਜਗਜੀਤ ਸਿੰਘ ਦਬੜੀਖਾਨਾ, ਸੁਖਮੰਦਰ ਸਿੰਘ ਚੰਦਭਾਨ, ਮਨਜਿੰਦਰ ਸਿੰਘ ਚੱਕ ਭਾਗ ਸਿੰਘ,ਬਲਵਿੰਦਰ ਸਿੰਘ ਰੋੜੀਕਪੂਰਾ, ਬਲਵਿੰਦਰ ਸਿੰਘ ਰੋਮਾਣਾ ਅਲਬੇਲ, ਸਾਧੂ ਸਿੰਘ ਚੈਨਾ, ਜਸਵੰਤ ਸਿੰਘ ਚੰਦਭਾਨ, ਆਦਿ ਹਾਜ਼ਰ ਸਨ।