ਰਾਣਾ ਸੋਢੀ ਦੇ ਪੁੱਤਰ ਤੇ ਇਕ ਹੋਰ ਨੂੰ ਸੂਚਨਾ ਕਮਿਸ਼ਨਰ ਲਾਇਆ
ਚੰਡੀਗੜ੍ਹ, 21 ਅਕਤੂਬਰ, 2020 : ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਸੋਢੀ ਸਿਰਫ ਹੀਰਾ ਸੋਢੀ ਅਤੇ ਮਾਝੇ ਦੇ ਆਗੂ ਮਨਿੰਦਰ ਸਿੰਘ ਪੱਟੀ ਪੁੱਤਰ ਕਸ਼ਮੀਰ ਸਿੰਘ ਪੱਟੀ ਨੂੰ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਹੈ। ਇਹਨਾਂ ਦਾ ਸਹੁੰ ਚੁੱਕ ਸਮਾਗਮ ਅੱਜ ਸ਼ਾਮ ਲਈ ਰੱਖਿਆ ਗਿਆ ਹੈ।