ਕਰਾਚੀ, 21 ਅਕਤੂਬਰ 2020 - ਬੁੱਧਵਾਰ ਨੂੰ ਪਾਕਿਸਤਾਨ ਦੇ ਕਰਾਚੀ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਵਿਚ ਹੋਏ ਧਮਾਕੇ 'ਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਅਤੇ 15 ਦੇ ਕਰੀਬ ਲੋਕ ਜ਼ਖਮੀ ਹੋਣ ਦੀ ਖ਼ਬਰ ਹੈ। ਪਤਾ ਲੱਗਿਆ ਹੈ ਕਿ ਗੁਲਸ਼ਨ-ਏ-ਇਕਬਾਲ ਵਿਚ ਕਰਾਚੀ ਯੂਨੀਵਰਸਿਟੀ ਮਸਕਾਨਾ ਗੇਟ ਦੇ ਸਾਹਮਣੇ ਇਕ ਇਮਾਰਤ ਵਿਚ ਧਮਾਕਾ ਹੋਇਆ।
ਡਾਨ ਦੀ ਰਿਪੋਰਟ ਮੁਤਾਬਕ ਸਾਰੇ ਜ਼ਖਮੀ ਅਤੇ ਮ੍ਰਿਤਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੂੰ ਅਜੇ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਇੱਕ ਸਿਲੰਡਰ ਦਾ ਧਮਾਕਾ ਹੈ। ਧਮਾਕਾ ਇਮਾਰਤ ਦੀ ਦੂਸਰੀ ਮੰਜ਼ਲ 'ਤੇ ਹੋਇਆ ਸੀ।