50 ਹਜ਼ਾਰ ਨੌਕਰੀਆਂ ਦੇਣ ,ਕਰਮਚਾਰੀਆਂ ਦੀ ਗਿਣਤੀ ਤੇ ਵਿੱਤੀ ਮਾਮਲਿਆਂ ਲਈ ਬਣਾਈ ਆਲ੍ਹਾ ਅਫ਼ਸਰਾਂ ਦੀ ਕਮੇਟੀ
ਚੰਡੀਗੜ੍ਹ, 18 ਅਕਤੂਬਰ, 2020: ਪੰਜਾਬ ਸਰਕਾਰ ਨੇ ਰਾਜ ਦੇ ਆਲ੍ਹਾ ਅਫ਼ਸਰਾਂ ਦੀ ਇੱਕ 5 ਮੈਂਬਰੀ ਕਮੇਟੀ ਬਣਾਈ ਹੈ ਜੋ ਕਿ ਸਰਕਾਰੀ ਕਰਮਚਾਰੀਆਂ ਦੀ ਗਿਣਤੀ , ਨਵੀਂ ਭਰਤੀ ਅਤੇ ਹੋਰ ਵਿੱਤੀ ਮਾਮਲਿਆਂ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਦੇਵੇਗੀ . ਇਸ ਵਿਚ ਹਰ ਸਾਲ 50 ਹਜ਼ਾਰ ਅਸਾਮੀਆਂ ਤੇ ਭਰਤੀ ਕਰਨ ਦਾ ਏਜੰਡਾ ਵੀ ਸ਼ਾਮਲ ਹੈ .
ਇਸ ਕਮੇਟੀ ਜ਼ਿੰਮੇ ਲਾਏ ਏਜੰਡੇ ਵਿਚ ਨੌਕਰੀਆਂ ਤੋਂ ਇਲਾਵਾ , ਨਵੇਂ ਪੇ ਕਮਿਸ਼ਨ ਲਾਗੂ ਕੀਤੇ ਜਾਣ ਦੇ ਪ੍ਰਭਾਵ , ਕੱਚੇ ਤੇ ਠੇਕੇ ਵਾਲੇ ਅਤੇ ਵਰਕਚਾਰਜ ਵਾਲ ਕਰਮਚਾਰੀਆਂ ਨੂੰ ਪੱਕਾ ਕੀਤੇ ਜਾਣ ਦੇ ਵਿੱਤੀ ਪ੍ਰਭਾਵ ਬਾਰੇ ਵੇਰਵੇ ਤਿਆਰ ਕਰਕੇ ਆਪਣੀ ਰਿਪੋਰਟ 3 ਹਫ਼ਤਿਆਂ ਅੰਦਰ ਸਰਕਾਰ ਨੂੰ ਦੇਵੇਗੀ .ਇਹ ਕਮੇਟੀ ਕਰਮਚਾਰੀਆਂ ਦੇ ਮਸਲੇ ਹੱਲ ਕਰਨ ਲਈ ਬਣਾਏ ਕੈਬਨਿਟ ਸਬ-ਕਮੇਟੀ ਦੇ ਨਿਰਨੇ ਅਨੁਸਾਰ ਬਣਾਈ ਗਈ ਹੈ .
ਇਸ ਕਮੇਟੀ ਦੇ ਮੈਂਬਰ ਇਹ ਹਨ :