ਸੰਜੀਵ ਸੂਦ
- ਭਾਜਪਾ-ਅਕਾਲੀ ਗਠਜੋੜ ਟੁੱਟਣ ਨੂੰ ਬਿੱਟੂ ਨੇ ਦੱਸਿਆ ਡਰਾਮਾ
ਲੁਧਿਆਣਾ, 27 ਸਤੰਬਰ 2020 - ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਅਕਾਲੀ-ਭਾਜਪਾ ਗਠਜੋੜ ਟੁੱਟਣ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਇਹ ਸਿਰਫ ਇੱਕ ਸਿਆਸੀ ਸਟੰਟ ਹੈ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਖਤਮ ਹੋਣ ਨਾਲ ਕਿਸਾਨਾਂ ਦਾ ਦਰਦ ਘੱਟ ਨਹੀਂ ਜਾਂਦਾ, ਉਨ੍ਹਾਂ ਮੁੜ ਕੇ ਆਪਣੀ ਗੱਲ ਦਹੁਰਾਉਂਦਿਆ ਗਿਆ ਕਿ ਅੱਜ ਲੋੜ ਹੈ ਕਿਸਾਨਾਂ ਦੇ ਨਾਲ ਖੜਨ ਦੀ ਜਿਸ ਲਈ ਦਿੱਲੀ ਜਾ ਕੇ ਧਰਨੇ ਲਾਉਣੇ ਪੈਣਗੇ
ਉਧਰ ਦੂਜੇ ਪਾਸੇ ਅਕਾਲੀ ਦਲ ਦੇ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਸਟੈਂਡ ਸਾਫ ਹੈ, ਉਨ੍ਹਾਂ ਕਿਹਾ ਕਿ ਸੀ ਕਿਸਾਨਾਂ ਨਾਲ ਖੜੇ ਹਨ ਅਤੇ ਖੜੇ ਰਹਾਂਗੇ। ਵਿਧਾਇਕ ਮਨਪ੍ਰੀਤ ਇਆਲੀ ਨੇ ਕਿਹਾ ਕਿ ਪਾਰਟੀ ਦੀ ਅਗਲੀ ਰਣਨੀਤੀ ਤਾਂ ਕੋਰ ਕਮੇਟੀ ਦੀ ਤੈਅ ਕਰੇਗੀ। ਪਰ ਉਨ੍ਹਾਂ ਕਿਹਾ ਫਿਲਹਾਲ ਅਕਾਲੀ ਦਲ ਦਾ ਸਟੈਂਡ ਸਾਫ ਹੈ, ਉਨ੍ਹਾਂ ਕਿਹਾ ਆਉਦੇ ਸਮੇਂ ਅਜਿਹੇ ਹਾਲਾਤ ਹੋ ਜਾਣਗੇ ਭਾਜਪਾ ਵਰਕਰਾਂ ਨੂੰ ਪਿੰਡਾ ਚ ਲੋਕ ਵੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਭਾਜਪਾ ਨੇ ਸੀਨੀਅਰ ਆਗੂ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਨੇ।