ਹਰਦਮ ਮਾਨ
ਸਰੀ, 25 ਸਤੰਬਰ 2020 - ਆਉਣ ਵਾਲੇ ਸਾਲ ਵਿਚ ਕੈਨੇਡਾ ਵਿਚ ਰੀਅਲ ਐਸਟੇਟ 'ਤੇ ਬੇਰੁਜ਼ਗਾਰੀ ਦਾ ਪ੍ਰਛਾਵਾਂ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਤੀਜੇ ਵਜੋਂ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਵਿਚ 7% ਤੱਕ ਦੀ ਗਿਰਾਵਟ ਆ ਸਕਦੀ ਹੈ।
ਮੂਡੀਜ਼ ਐਨਾਲਿਟਿਕਸ ਦਾ ਕਹਿਣਾ ਹੈ ਕਿ 2021 'ਚ ਹੋਮ ਪ੍ਰਾਈਸ ਇੰਡੈਕਸ ਵਿਚ ਸਿੰਗਲ ਫੈਮਲੀ ਘਰਾਂ ਦੀ ਵਿਕਰੀ ਵਿਚ 6.7% ਦੀ ਗਿਰਾਵਟ ਅਤੇ ਕੌਂਡੋ ਅਪਾਰਟਮੈਂਟਸ ਵਿਚ 6.5% ਦੀ ਗਿਰਾਵਟ ਦਾ ਅਨੁਮਾਨ ਹੈ ਪਰ ਮੂਡੀਜ਼ ਦੀ ਰਿਪੋਰਟ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਅਨੁਮਾਨ ਕਿਸ ਆਧਾਰ 'ਤੇ ਲਗਾਏ ਜਾ ਰਹੇ ਹਨ।
ਦੂਜੇ ਪਾਸੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਹ ਅੰਦਾਜ਼ੇ ਉਸ ਵੇਲੇ ਲਾਏ ਜਾ ਰਹੇ ਹਨ, ਜਦੋਂ ਕਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ ਮੌਰਟਗੇਜ ਰੇਟਸ ਘੱਟ ਹੋਣ ਕਰਕੇ ਇਸ ਸਾਲ ਜੁਲਾਈ ਅਤੇ ਅਗਸਤ ਮਹੀਨੇ ਵਿਚ ਘਰਾਂ ਦੀ ਰਿਕਾਰਡਤੋੜ ਵਿਕਰੀ ਹੋਈ ਹੈ।
ਫਾਈਨੈਂਸ਼ੀਅਲ ਇੰਟੈਲੀਜੈਂਸ ਕੰਪਨੀ ਦਾ ਕਹਿਣਾ ਹੈ ਕਿ ਕੈਲਗਰੀ ਅਤੇ ਐਡਮਿੰਟਨ ਵਿਚ ਨਵੇਂ ਸਿੰਗਲ ਫੈਮਲੀ ਘਰਾਂ ਦੀ ਓਵਰ-ਸਪਲਾਈ ਵੇਖਣ ਨੂੰ ਮਿਲ ਰਹੀ ਹੈ, ਜਦੋਂ ਕਿ ਵੈਨਕੂਵਰ ਅਤੇ ਟੋਰਾਂਟੋ ਵਿਚ ਘਰ ਖਰੀਦਣ ਲਈ ਪਹੁੰਚ (ਅਫੋਰਡੇਬਿਲਿਟੀ) ਦੇ ਮਸਲੇ ਉਜਾਗਰ ਹੋ ਰਹੇ ਹਨ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com