ਕੈਨੇਡਾ : ਸਿੱਖ ਤੇ ਮੁਸਲਿਮ ਅਫਸਰਾਂ ਨੂੰ ਕੈਨੇਡਾ ਪੁਲਿਸ ਨੇ ਫਰੰਟਲਾਈਨ ਡਿਊਟੀਆਂ ਤੋਂ ਹਟਾਇਆ, ਜਾਣੋ ਕਿਉਂ ਕੀਤਾ ਵਿਤਕਰਾ
ਵੈਂਕੂਵਰ, 25 ਸਤਬੰਰ, 2020 : ਕੈਨੇਡਾ ਦੀ ਰੋਇਨ ਕੈਨੇਡਾ ਮਾਉਂਟਡ ਪੁਲਿਸ (ਆਰ ਸੀ ਐਮ ਪੀ) ਨੇ ਸਿੱਖ ਤੇ ਮੁਸਲਿਮ ਅਫਸਰਾਂ/ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਫਰੰਟਲਾਈਨ ਡਿਊਟੀਆਂ ਤੋਂ ਹਟਾ ਕੇ ਡੈਸਕ ਡਿਊਟੀਆਂ 'ਤੇ ਤਾਇਨਾਤ ਕਰ ਦਿੱਤਾ ਹੈ।
ਸੀ ਟੀ ਵੀ ਨਿਊਜ਼ ਦੀ ਇਕ ਰਿਪੋਰਟ ਦੇ ਮੁਤਾਬਕ 31 ਮਾਰਚ 2020 ਤੋਂ ਬਾਅਦ ਕੋਰੋਨਾ ਵਾਇਰਸ ਦੇ ਬਹਾਨੇ ਇਹਨਾਂ ਅਧਿਕਾਰੀਆਂ ਨੂੰ ਫਰੰਟ ਲਾਈਨ ਡਿਊਟੀਆਂ ਤੋਂ ਇਹ ਕਹਿ ਕੇ ਪਾਸੇ ਕੀਤਾ ਗਿਆ ਹੈ ਕਿ ਇਹਨਾਂ ਵੱਲੋਂ ਪਾਇਆ ਮਾਸਕ ਇਹਨਾਂ ਦੀ ਦਾੜ•ੀ ਪੂਰੀ ਕਵਰ ਨਹੀਂ ਕਰਦਾ। ਇਹ ਵਿਤਕਰਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਾਹਮਣੇ ਆਇਆ ਹੈ।
ਵੈਂਕੂਵਰ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਸਲੀ ਵਿਤਕਰੇ, ਵਾਲਾਂ ਤਹਿਤ ਡਿਊਟੀਆਂ ਤੋਂ ਪਾਸੇ ਨਹੀਂ ਕੀਤਾ ਗਿਆ। ਸਾਰੇ ਫਰੰਟਲਾਈਨ ਅਫਸਰਾਂ ਕੋਲ ਢੁਕਵੀਂਆ ਪੀ ਪੀ ਈ ਕਿੱਟਾਂ ਹਨ। ਜਦੋਂ ਵੀ ਲੋੜ ਹੁੰਵੇ, ਉਹ ਪਾ ਸਕਦੇ ਹਨ। ਡੇਲਟਾ ਪੁਲਿਸ ਨੇ ਦੱਸਿਆ ਕਿ ਅਫਸਰਾਂ ਕੋਲ ਇਹ ਵਿਕਲਪ ਹੁੰਦਾ ਹੈ ਕਿ ਉਹ ਚਾਹੁਣ ਤਾਂ ਮਾਸਕ ਵਗੇ ਪੀ ਪੀ ਈ ਯਾਨੀ ਪਰਸਨਲ ਪ੍ਰੋਟੈਕਟਿਕ ਗੇਅਰ ਪਾ ਸਕਦੇ ਹਨ। ਨਿਊ ਵੈਸਟ ਮਨਿਸਟਰ ਪੁਲਿਸ ਮੁਤਾਬਕ ਉਹਨਾਂ ਦੀ ਕਪੜੇ ਵਾਲੇ ਮਾਸਕ ਪਾਉਣ ਦੀ ਕੋਈ ਨੀਤੀ ਨਹੀਂ ਹੈ ਪਰ ਉਹ ਪੀ ਪੀ ਈ ਪ੍ਰਦਾਨ ਕਰ ਰਹੇ ਹਨ ਤੇ ਸੋਸ਼ਲ ਡਿਸਟੈਂਸਿੰਗ ਨੂੰ ਉਤਸ਼ਾਹਿਤ ਕਰ ਰਹੇ ਹਨ।
ਸੀ ਟੀ ਵੀ ਨਿਊਜ਼ ਮੁਤਾਬਕ ਬੀ ਸੀ ਆਰ ਸੀ ਐਮ ਪੀ ਨੇ ਉਹਨਾਂ ਦੇ ਸਵਾਲ ਦਾ ਲਿਖਤੀ ਜਵਾਬ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬਦਲੇ ਗਏ ਅਫਸਰਾਂ ਨੂੰ ਡੈਸਟ ਡਿਊਟੀ ਨਹੀਂ ਦਿੱਤੀ ਗਈ, ਕਈ ਹਾਲੇ ਵੀ ਟਰੈਫਿਕ ਜਾਂ ਜਾਂਚ ਪੜਤਾਲ ਦੇ ਕੰਮਾਂ ਵਿਚ ਲੱਗੇ ਹਨ ਜਿਥੇ ਪੀ ਪੀ ਈ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ। ਆਰ ਸੀ ਐਮ ਪੀ ਨੇ ਪੁਸ਼ਟੀ ਕੀਤੀ ਕਿ ਕੋਰੋਨਾ ਕਾਰਨ ਪੀ ਪੀ ਈ ਪਾਉਣ ਦੀ ਲੋੜ ਕਾਰਨ ਕੁਝ ਮੈਡੀਕਲ ਤੇ ਧਾਰਮਿਕ ਤੌਰ 'ਤੇ ਅਫਸਰ ਪ੍ਰਭਾਵਤ ਹੋਏ ਹਨ। ਆਰ ਸੀ ਐਮ ਪੀ ਲਈ ਆਪਣੇ ਮੁਲਾਜ਼ਮਾਂ ਦੀ ਸਿਹਤ ਤੇ ਸੁਰੱਖਿਆ ਪਹਿਲੀ ਤਰਜੀਹ ਹੈ।
31 ਮਾਰਚ ਨੂੰ ਧਾਰਮਿਕ ਤੌਰ 'ਤੇ ਮਿਲੀਆਂ ਛੋਟਾਂ ਸਸਪੈਂਡ ਕਰ ਦਿੱਤੀਆਂ ਗਈਆਂ। ਆਰ ਸੀ ਐਮ ਪੀ ਦੇ ਨੈਸ਼ਨਲ ਸਰਵਿਸਿਜ਼ ਸੀ ਪੀ ਐਲ ਕੈਰੋਲੀਨ ਡੁਵਲ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨ ਮੁਤਾਬਕ ਆਰ ਸੀ ਐਮ ਪੀ ਕੋਲ ਅਥਾਰਟੀ ਨਹੀਂ ਹੈ ਕਿ ਉਹ ਦਾੜ•ੀਆਂ ਵਾਲੇ ਅਫਸਰਾਂ ਦੇ ਫਿੱਟ ਹੋਣ ਦਾ ਟੈਸਟ ਕਰੇ ਜਾਂ ਫਿਰ ਉਹ ਪੀ ਪੀ ਈ ਚੁਣੇ ਜੋ ਨੈਸ਼ਨਲ ਇੰਸਟੀਚਿਊਟ ਫਾਰ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਵੱਲੋਂ ਪ੍ਰਵਾਨਤ ਨਹੀਂ ਹਨ।
ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਲੰਬੇ ਅਰਸੇ ਬਾਅਦ ਵੇਖਣ ਨੂੰ ਮਿਲਿਆ ਹੈ ਕਿ ਸਿੱਖ ਤੇ ਮੁਸਲਿਮ ਅਫਸਰਾਂ ਜਾਂ ਮੁਲਾਜ਼ਮਾਂ ਨਾਲ ਇਸ ਤਰੀਕੇ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਕੋਰੋਨਾ ਦੇ ਨਾਂ 'ਤੇ ਹੋ ਰਿਹਾ ਹੈ।