ਅੰਮ੍ਰਿਤਸਰ,24 ਸਤੰਬਰ 2020- ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਲੈਬ ਅਸਿਸਟੈਂਟ ਨੇ ਪਲਾਜ਼ਮਾ ਡੋਨੇਟ ਕੀਤਾ। ਜਤਿਨ ਸ਼ਰਮਾ ਪਿਛਲੇ ਦਿਨੀਂ ਕਰੋਨਾ ਦੀ ਲਪੇਟ ਵਿੱਚ ਆ ਗਏ ਸਨ। ਠੀਕ ਹੋ ਕੇ ਮੁੜ ਡਿਊਟੀ ਤੇ ਪਰਤੇ ਜਤਿਨ ਸ਼ਰਮਾ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਵਿੱਚ ਆਪਣਾ ਪਲਾਜ਼ਮਾ ਡੋਨੇਟ ਕੀਤਾ।
ਇਸ ਮੌਕੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਜਤਿਨ ਸ਼ਰਮਾ ਨੇ ਦੱਸਿਆ ਕਿ ਉਹ ਜਦੋਂ ਦੇ ਠੀਕ ਹੋਏ ਹਨ ਉਦੋਂ ਦੇ ਹੀ ਪਲਾਜ਼ਮਾ ਡੋਨੇਟ ਕਰਨਾ ਚਾਹੁੰਦੇ ਸਨ ਪਰ ਕੁੱਝ ਡਾਕਟਰੀ ਟੈਸਟ ਜਿਸ ਵਿਚ ਦੇਖਿਆ ਜਾਂਦਾ ਕਿ ਠੀਕ ਹੋਏ ਇਨਸਾਨ ਵਿੱਚ ਕਿੰਨੇ ਐਂਟੀਬਾਡੀ (ਰੋਗਨਾਸ਼ਕ ਸ਼ਕਤੀ ) ਤਿਆਰ ਹੋਏ ਹਨ। ਇਹ ਟੈਸਟ ਕਰਨ ਤੋਂ ਬਾਅਦ ਹੀ ਵਿਅਕਤੀ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ । ਇਸ ਮੌਕੇ ਸਮਾਜ ਨੂੰ ਸੁਨੇਹਾ ਦਿੰਦੇ ਹੋਏ ਜਤਿਨ ਸ਼ਰਮਾ ਨੇ ਕਿਹਾ ਕਿ ਕਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਪਲਾਜ਼ਮਾ ਡੋਨੇਟ ਕਰਨਾ ਚਾਹੀਦਾ ਹੈ ਤਾਂ ਕਿ ਕਰੋਨਾ ਦੀ ਲਾਗ ਲੱਗਣ ਵਾਲੇ ਇਸ ਦਾ ਲਾਭ ਚੁੱਕ ਕੇ ਜਲਦੀ ਠੀਕ ਹੋ ਸਕਣ।
ਇਸ ਮੌਕੇ ਤਾਲਮੇਲ ਪੈਰਾ ਮੈਡੀਕਲ ਕਮੇਟੀ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਜਤਿਨ ਸ਼ਰਮਾ ਨੂੰ ਸਨਮਾਨਿਤ ਕੀਤਾ । ਬਲੱਡ ਬੈਂਕ ਦੇ ਇੰਚਾਰਜ ਡਾ. ਨੀਰਜ ਸ਼ਰਮਾ ਨੇ ਜਤਿਨ ਸ਼ਰਮਾ ਨੂੰ ਪਲਾਜ਼ਮਾ ਡੋਨੇਟ ਕਰਨ ਤੋਂ ਬਾਅਦ ਸਰਟੀਫਿਕੇਟ ਵੀ ਦਿੱਤਾ ।