ਮੋਹਾਲੀ, 24 ਸਤੰਬਰ 2020- ਡੇਰਾਬੱਸੀ ਦੇ ਰਾਮਲੀਲਾ ਗਰਾਉਂਡ ਨੇੜੇ ਵਾਰਡ ਨੰਬਰ 14 ਵਿਚ ਉਸਾਰੀ ਅਧੀਨ ਇਕ ਵਪਾਰਕ ਇਮਾਰਤ ਢੈਅ ਢੇਰੀ ਹੋ ਗਈ ਸੀ। ਮਲਬੇ ਹੇਠ ਦੱਬੇ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ "ਚ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਲਡਿੰਗ ਦੇ ਅਚਾਨਕ ਡਿੱਗਣ ਸਬੰਧੀ ਇਨਕੁਆਰੀ ਮਾਰਕ ਕਰ ਦਿੱਤੀ ਹੈ। ਡੇਰਾਬੱਸੀ ਦੇ ਐਸ ਡੀ ਐਮ ਕੁਲਦੀਪ ਬਾਵਾ ਨੂੰ 10 ਦਿਨਾਂ ਦੇ ਅੰਦਰ ਅੰਦਰ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ।