ਪਟਿਆਲਾ, 24 ਸਤੰਬਰ 2020 - ਆਈ ਜੀ ਪਟਿਆਲਾ ਰੇਂਜ ਜੇ ਐਸ ਔਲਖ ਅਤੇ ਐਸ ਐਸ ਪੀ ਪਟਿਆਲਾ ਵਿਕਰਮਜੀਤ ਸਿੰਘ ਦੁੱਗਲ ਵੱਲੋਂ ਕੋਰੋਨਾ ਕਾਰਨ ਮਰਨ ਵਾਲੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਜੋਗਿੰਦਰ ਸਿੰਘ ਅਤੇ ਦਰਸ਼ਨ ਸਿੰਘ ਦੇ ਪਰਿਵਾਰਾਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਦਿੱਤੇ ਗਏ।
ਏ ਐਸ ਆਈ ਜੋਗਿੰਦਰ ਸਿੰਘ ਆਈ ਜੀ ਪਟਿਆਲਾ ਰੇਂਜ ਦੀ ਰਿਹਾਇਸ਼ 'ਤੇ ਬਤੌਰ ਟੈਲੀਫੋਨ ਅਪਰੇਟਰ ਦੀ ਡਿਊਟੀ ਨਿਭਾ ਰਿਹਾ ਸੀ ਹਲਕੇ ਬੁਖਾਰ ਤੋਂ ਬਾਅਦ ਚੈਕ ਕਰਵਾਉਣ 'ਤੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਪੀਜੀਆਈ ਰੈਪਰ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਸ ਤੋਂ ਬਿਨਾਂ ਹੋਮਗਾਰਡ ਦੇ ਵਲੰਟੀਅਰ ਦਰਸ਼ਨ ਸਿੰਘ ਜੋ ਕਿ ਥਾਣਾ ਘੱਗਾ ਵਿਖੇ ਤੈਨਾਤ ਸੀ, ਨੂੰ ਹਲਕੇ ਬੁਖਾਰ ਤੋਂ ਬਾਅਦ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ 'ਤੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਕੋਰੋਨਾ ਕਾਰਨ ਮੌਤ ਹੋ ਗਈ ਸੀ।