ਮਨਿੰਦਰਜੀਤ ਸਿੱਧੂ
- ਅਸੀਂ ਦੇਸ਼ ਦੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਸੰਘਰਸ਼ਾਂ ਵਿੱਚ ਉਹਨਾਂ ਦੇ ਨਾਲ ਹਾਂ- ਗੁਰਦੀਪ ਸਿੰਘ ਰਾਮੇਆਣਾ
ਜੈਤੋ, 22 ਸਿਤੰਬਰ 2020 - ਕੇਂਦਰ ਸਰਕਾਰ ਦੁਆਰਾ ਲਿਆਂਦੇ ਜਾ ਰਹੇ ਖੇਤੀ ਸੁਧਾਰ ਦੇ ਆਰਡੀਨੈਂਸਾਂ ਖਿਲਾਫ ਸਮਾਜ ਦੇ ਵੱਖ ਵੱਖ ਵਰਗ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਰਹੇ ਹਨ ਅਤੇ ਕਿਸਾਨਾਂ ਦੇ ਹੱਕ ਵਿੱਚ ਕਾਫਲਾ ਵੱਧਦਾ ਜਾ ਰਿਹਾ ਹੈ।ਇਸੇ ਲੜੀ ਤਹਿਤ ਜੈਤੋ ਦੀ ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਉਹਨਾਂ ਦੇ ਸੰਘਰਸ਼ਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।ਪੰਜਾਬ ਸਰਕਾਰ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਸਾਡੀ ਜੱਥੇਬੰਦੀ ਕਿਸਾਨਾਂ ਦੇ ਸੰਘਰਸ਼ਾਂ ਵਿੱਚ ਉਹਨਾਂ ਦੇ ਨਾਲ ਹੈ। ਉਹਨਾਂ ਕਿਹਾ ਕਿ ਅੱਜ ਸਾਡਾ ਅੰਨਦਾਤਾ ਸੜਕਾਂ ਤੇ ਰੁਲ ਰਿਹਾ ਹੈ ਅਤੇ ਆਪਣੀ ਹੋਂਦ ਬਚਾਉਣ ਲਈ ਲੜ ਰਿਹਾ ਹੈ।ਕੇਂਦਰ ਸਰਕਾਰ ਦੇ ਇਹਨਾਂ ਕਾਨੂੰਨਾਂ ਦੇ ਪਾਸ ਹੋਣ ਤੋਂ ਬਾਅਦ ਸਾਡੀ ਸਾਹ ਵਰੋਲਦੀ ਕਿਰਸਾਨੀ ਬਿਲਕੁਲ ਹੀ ਤਬਾਹ ਹੋ ਜਾਵੇਗੀ ਅਤੇ ਕਿਸਾਨਾਂ ਦੀਆਂ ਜ਼ਮੀਨਾਂ ੳੁੱਪਰ ਕਾਰਪੋਰੇਟਾਂ ਦਾ ਕਬਜਾ ਹੋ ਜਾਵੇਗਾ।ਕਿਸਾਨ ਜੱਥੇਬੰਦੀਆਂ ਦੁਆਰਾ 25 ਸਿਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਅਸੀਂ ਆਪਣੀ ਪੂਰੀ ਵਾਹ ਲਾਵਾਂਗੇ ਅਤੇ ਕਿਸਾਨਾਂ ਦੇ ਹਰ ਪ੍ਰਕਾਰ ਦੇ ਸੰਘਰਸ਼ ਵਿੱਚ ਉਹਨਾਂ ਦੇ ਨਾਲ ਖੜ੍ਹੇ ਮਿਲਾਂਗੇ।ਇਸ ਮੌਕੇ ਉਹਨਾਂ ਨਾਲ ਜਗਦੀਸ਼ ਅਰੋੜਾ, ਦੌਲਤ ਸਿੰਘ ਅਨਪੜ੍ਹ, ਪ੍ਰਕਾਸ਼ ਸਿੰਘ, ਰਾਜੀਵ ਕੁਮਾਰ ਗੋਇਲ, ਮਾਸਟਰ ਸਾਧੂ ਰਾਮ, ਇੰਸਪੈਕਟਰ ਬਲਵਿੰਦਰ ਸਿੰਘ, ਹਰਨੇਕ ਸਿੰਘ ਜੇ.ਈ, ਮਾਸਟਰ ਸੁਰਿੰਦਰਪਾਲ ਝੱਖੜਵਾਲਾ, ਪ੍ਰੋਫੈਸਰ ਤਰਸੇਮ ਨਰੂਲਾ ਆਦਿ ਹਾਜਰ ਸਨ।