ਮਨਿੰਦਰਜੀਤ ਸਿੱਧੂ
ਜੈਤੋ, 22 ਸਤੰਬਰ 2020 - ਨੇੜਲੇ ਪਿੰਡ ਰਾਮਗੜ੍ਹ (ਭਗਤੂਆਣਾ) ਦੇ ਡੇਰਾ ਭਾਈ ਭਗਤੂ ਦੇ ਸੇਵਾਦਾਰ ਬਾਬਾ ਹਜ਼ੂਰ ਦਾਸ ਨੂੰ ਰਾਸ਼ਟਰੀ ਵਿਕਲਾਂਗ ਪਾਰਟੀ ਵੱਲੋਂ ਜ਼ਿਲ੍ਹਾ ਫਰੀਦ ਦਾ ਇੰਚਾਰਜ ਨਿਯੁਕਤ ਕੀਤਾ ਹੈ।ਜਿਕਰਯੋਗ ਹੈ ਕਿ ਰਾਸ਼ਟਰੀ ਵਿਕਲਾਂਗ ਪਾਰਟੀ ਵਿਕਲਾਂਗਾਂ, ਬਿਰਧਾਂ, ਵਿਧਵਾਵਾਂ, ਨੌਜਵਾਨਾਂ ਅਤੇ ਕਿੰਨਰਾਂ ਦੇ ਹੱਕਾਂ ਪ੍ਰਤੀ ਸਮਰਪਿਤ ਰਾਜਨੀਤਿਕ ਦਲ ਹੈ।ਬਾਬਾ ਹਜੂਰ ਦਾਸ ਨੂੰ ਇਹ ਜ਼ਿੰਮੇਵਾਰੀ ਪਾਰਟੀ ਦੁਆਰਾ ਉਹਨਾਂ ਦੁਆਰਾ ਵਿਕਲਾਂਗਾਂ ਅਤੇ ਬੇਸਹਾਰਾਂ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਕੰਮਾਂ ਨੂੰ ਦੇਖ ਕੇ ਦਿੱਤੀ ਗਈ ਹੈ।ਇਸ ਸੰਬੰਧੀ ਬਾਬਾ ਹਜੂਰ ਦਾਸ ਨੇ ਕਿਹਾ ਕਿ ਉਹ ਪਾਰਟੀ ਦੇ ਬਹੁਤ ਧੰਨਵਾਦੀ ਹਨ ਅਤੇ ਉਹਨ ਪਾਰਟੀ ਦੇ ਸੰਵਿਧਾਨ, ਨਿਯਮ ਅਤੇ ਵਿਕਲਾਂਗਾਂ ਅਤੇ ਬੇਸਹਾਰਾ ਲੋਕਾਂ ਦੇ ਹਿੱਤ ਲਈ ਕਾਰਜਸ਼ੀਲ ਰਹਿਣਗੇ ਅਤੇ ਪਾਰਟੀ ਦੇ ਪ੍ਰਤੀ ਇਮਾਨਦਾਰੀ ਰੱਖਦੇ ਹੋਏ ਪਾਰਟੀ ਨੂੰ ਮਜਬੂਤ ਬਣਾਉਣ ਲਈ ਯਤਨਸ਼ੀਲ ਰਹਿਣਗੇ।