- ਕੇਂਦਰ ਸਰਕਾਰ ਖੇਤੀ ਆਰਡੀਨੈਂਸ ਲਿਆ ਕੇ ਕਿਸਾਨਾਂ ਨੂੰ ਉਜਾੜ ਰਹੀ ਹੈ - ਅਨਾਇਤਪੁਰੀ
- ਕਿਸਾਨ ਮੋਰਚੇ ਚ ਬੀ.ਐੱਡ. ਅਧਿਆਪਕ ਫਰੰਟ ਮੋਹਰੀ ਰੋਲ ਅਦਾ ਕਰੇਗਾ - ਤਲਵਿੰਦਰ ਸਮਾਣਾ
ਪਟਿਆਲਾ, 19 ਸਤੰਬਰ 2020 - ਦੇਸ਼ ਦੀ ਖੇਤੀ ਅਤੇ ਆਰਥਿਕਤਾ ਨੂੰ ਤਬਾਹ ਕਰਨ ਵਾਲ਼ੇ ਤਿੰਨ ਆਰਡੀਨੈਂਸ ਤੇ ਬਿਜਲੀ ਸੋਧ ਬਿਲ ਨੂੰ ਰੱਦ ਕਰਵਾਉਣ ਅਤੇ ਨਾਲ਼ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਚੜ੍ਹੇ ਸਮੁੱਚੇ ਕਰਜੇ ਤੇ ਲੀਕ ਮਾਰਨ ਆਦਿ ਕਿਸਾਨ ਮਜ਼ਦੂਰਾਂ ਦੀਆਂ ਹੋਰ ਜਰੂਰੀ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਪੂਰੇ ਦੇਸ਼ ਵਿੱਚ ਸੰਘਰਸ਼ ਪ੍ਰਚੰਡ ਹੋ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਦੇ ਖਿਲਾਫ਼ ਪੂਰੇ ਦੇਸ਼ ਵਿੱਚ ਕਿਸਾਨ ਮਜਦੂਰ ਸੜਕਾਂ ਤੇ ਹਨ। ਪੂਰੇ ਪੰਜਾਬ ਵਿੱਚ ਥਾਂ-ਥਾਂ ਰੋਸ ਰੈਲੀਆਂ,ਧਰਨੇ ਮੁਜਾਹਰੇ ਅਤੇ ਚੱਕਾ ਜਾਮ ਹੋ ਰਹੇ ਹਨ। ਕੇਂਦਰ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਲਿਆ ਕੇ ਕਿਸਾਨਾਂ ਨੂੰ ਉਜਾੜ ਰਹੀ ਹੈ ,ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀ. ਐੱਡ ਅਧਿਆਪਕ ਫਰੰਟ ਦੇ ਸੀਨੀਅਰ ਅਧਿਆਪਕ ਆਗੂ ਨਵਨੀਤ ਅਨਾਇਤਪੁਰੀ, ਮੀਤ ਪ੍ਰਧਾਨ ਤਲਵਿੰਦਰ ਸਿੰਘ ਸਮਾਣਾ, ਦਵਿੰਦਰ ਠਰੂਆ ਅਤੇ ਸੰਜੇ ਕੁਮਾਰ ਨੇ ਸਾਂਝੇ ਰੂਪ ਵਿੱਚ ਕੀਤਾ। ਜ਼ਿਲ੍ਹਾ ਪਟਿਆਲਾ ਦੇ ਅਧਿਆਪਕ ਆਗੂਆਂ ਕੇਵਲ ਕੁਮਾਰ, ਨਿਰੰਜਣ ਸਿੰਘ, ਰਾਜਵੰਤ ਸਿੰਘ, ਗੁਰਜੰਟ ਕਕਰਾਲਾ, ਸੁਰਿੰਦਰ ਵਿਰਕ, ਇਕਬਾਲ ਸਿੰਘ, ਦੀਪਕ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਪੰਜਾਬ ਦੀ ਖੇਤੀਬਾੜੀ ਨੂੰ ਉਜਾੜਨ ਵਾਲੀਆਂ ਨੀਤੀਆਂ ਲਿਆ ਰਹੀ ਹੈ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਕੋਈ ਵਿਸ਼ੇਸ਼ ਸਹੂਲਤ ਤਾਂ ਕੀ ਦੇਣੀ ਹੈ, ਸਗੋਂ ਦਿੱਤੀਆਂ ਸਹੂਲਤਾਂ ਜਾਂ ਸਬਸਿਡੀਆਂ 'ਤੇ ਦਿਨੋਂ ਦਿਨ ਲੀਕ ਮਾਰ ਰਹੀ ਹੈ। ਬਲਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀ ਐੱਡ ਅਧਿਆਪਕ ਫਰੰਟ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪੂਰੇ ਪੰਜਾਬ ਵਿੱਚ ਜਿੱਥੇ ਵੀ ਕਿਸਾਨ ਅੰਦੋਲਨ ਹੋ ਰਹੇ ਹਨ, ਉਹਨਾਂ ਵਿੱਚ ਬੀ ਐੱਡ ਅਧਿਆਪਕ ਫਰੰਟ ਆਪਣੀ ਭਰਵੀਂ ਸ਼ਮੂਲੀਅਤ ਕਰੇਗਾ।
ਅਵਤਾਰ ਚੌਹਾਨ, ਜੁਗਪ੍ਰਗਟਜੀਤ ਸਿੰਘ ਅਤੇ ਗੁਰਵਿੰਦਰ ਕੌਰ ਕਾਲੇਕਾ ਅਨੁਸਾਰ ਪੰਜਾਬ ਦੇ ਸਮੁੱਚੇ ਕਿਸਾਨਾਂ ਨੇ ਅਧਿਆਪਕ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ , ਹੁਣ ਜੇਕਰ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਤਾਂ ਅਧਿਆਪਕ ਵੀ ਘਰ ਨਹੀਂ ਬੈਠਣਗੇ। ਇਸ ਸਮੇਂ ਬਲਬੀਰ ਸਿੰਘ, ਦਿਲਬਰਜੀਤ ਸਿੰਘ, ਗੁਰਮੀਤ ਬਾਂਸਲ, ਜੈਦੇਵ ਕੁਮਾਰ, ਕੇਵਲ ਸਿੰਘ, ਸੁਖਦੀਪ ਸਿੰਘ, ਹਿੰਮਤ ਸਿੰਘ, ਹਰਵਿੰਦਰ ਸਿੰਘ, ਅਮਰਿੰਦਰ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਮਨਪ੍ਰੀਤ ਸਿੰਘ, ਕੁਲਬਿੰਦਰ ਸਿੰਘ, ਅਵਨਿੰਦਰ ਸਿੰਘ, ਅਮਨਪ੍ਰੀਤ ਸਿੰਘ, ਸੰਜੀਵ ਕੁਮਾਰ, ਗੁਰਮੀਤ ਸਿੰਘ, ਪਰਮਜੀਤ ਕੌਰ, ਮੋਨਿਕਾ ਸ਼ਰਮਾ ਆਦਿ ਹਾਜ਼ਰ ਸਨ।