ਜੀ ਐਸ ਪੰਨੂ
ਪਟਿਆਲਾ, 18 ਸਤੰਬਰ 2020 - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰਾਜਿੰਦਰ ਅਗਰਵਾਲ, ਦੀ ਅਗਵਾਈ ਵਿੱਚ ਹੋਈ। ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮੀਟਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਆਰ.ਕੇ. ਜੈਨ ਦੀ ਪ੍ਰਧਾਨਗੀ ਹੇਠਲੀ ਹਾਈ ਪਾਵਰ ਕਮੇਟੀ ਦੇ ਨਿਰਦੇਸ਼ਾਂ ਅਧੀਨ ਕੀਤੀ ਗਈ।
ਮੀਟਿੰਗ ਵਿੱਚ ਉਹ ਕੇਸ ਵਿਚਾਰੇ ਗਏ ਜਿਨ੍ਹਾਂ ਵਿੱਚ ਕੋਰਟ ਵਲੋਂ ਦੋਸ਼ੀਆਂ ਦੀ ਜ਼ਮਾਨਤ ਮੰਜ਼ੂਰ ਕਰ ਲਈ ਗਈ ਸੀ ਪਰ ਦੋਸ਼ੀ ਕਿਸੇ ਕਾਰਨ ਕਰਕੇ ਆਪਣੇ ਜ਼ਮਾਨਤ ਮਚਲਕੇ ਨਹੀਂ ਭਰ ਸਕੇ। ਉਨ੍ਹਾਂ ਨਾਲ ਸੰਬੰਧਤ ਜ਼ਰੂਰੀ ਨਿਰਦੇਸ ਸਟੈਂਡਰਡ ੳਪਰੇਟਿੰਗ ਪਰਸੀਜ਼ਰ ਦੇ ਅਨੁਸਾਰ ਇਸ ਕਮੇਟੀ ਵਲੋਂ ਸੰਬੰਧਿਤ ਕੋਰਟਾਂ ਨੂੰ ਜਾਰੀ ਕੀਤੇ ਗਏ।
ਮੀਟਿੰਗ ਵਿੱਚ ਸੀ.ਜੇ.ਐਮ, ਪਟਿਆਲਾ ਮੈਡਮ ਦੀਪਤੀ ਗੁਪਤਾ, ਸੀ.ਜੇ.ਐਮ. ਕਮ ਸਕੱਤਰ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਮੈਡਮ ਪਰਮਿੰਦਰ ਕੌਰ,ਡਿਪਟੀ ਕਮਿਸ਼ਨਰ ਕੁਮਾਰ ਅਮਿਤ,ਐਸ.ਐਸ.ਪੀ., ਵਿਕਰਮਜੀਤ ਦੁੱਗਲ ਤੇ ਐਸ.ਪੀ.(ਡੀ) ਹਰਮੀਤ ਸਿੰਘ ਹੁੰਦਲ ਨੇ ਵੀ ਭਾਗ ਲਿਆ ।