ਜੀ ਐਸ ਪੰਨੂ
ਪਟਿਆਲਾ, 16 ਸਤੰਬਰ 2020 - ਆਮ ਆਦਮੀ ਪਾਰਟੀ ਪਟਿਆਲਾ ਕਾਰਪੋਰੇਸ਼ਨ ਦੀ ਲੀਡਰਸ਼ਿਪ ਨੇ ਆਸ਼ਾ ਵਰਕਰਾਂ ਦੇ ਧਰਨੇ ਚ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਪੰਜਾਬ ਡਾ. ਬਲਬੀਰ ਸਿੰਘ ਆਸ਼ਾ ਵਰਕਰਾਂ ਦੀ ਹਰ ਲੜਾਈ 'ਚ ਸਾਥ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਸਰਕਾਰ ਵਲੋਂ ਕੋਰੋਨਾ ਯੋਧਿਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਸਰਾਸਰ ਗ਼ਲਤ ਹੈ। ਜਿਸਦਾ ਉਹ ਤਿੱਖੇ ਸ਼ਬਦਾਂ ਚ ਵਿਰੋਧ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਹਰ ਫਰੰਟ ਤੇ ਕੰਮ ਕਰਨ ਵਾਲੀ ਇਹ ਆਸ਼ਾ ਵਰਕਰ ਅਤੇ ਆਸ਼ਾ ਫੈਸਟੀਲੇਟਰ ਵਲੋਂ ਕੋਰੋਨਾ ਦੇ ਸਮੇਂ ਦੌਰਾਨ ਆਪਣੀ ਡਿਊਟੀ ਨੂੰ ਬਾਖ਼ੂਬੀ ਢੰਗ ਨਾਲ ਨਿਭਾਇਆ ਗਿਆ, ਲੇਕਿਨ ਉਨ੍ਹਾਂ ਮਿਲਣ ਵਾਲੇ ਭੱਤੇ ਅਤੇ ਤਨਖਾਹਾਂ ਤੋਂ ਲੱਗਦਾ ਹੈ ਕਿ ਇਨ੍ਹਾਂ ਯੋਧਿਆਂ ਦਾ ਸੋਸ਼ਣ ਹੋ ਰਿਹਾ ਹੈ। ਜਿਸ ਤੋਂ ਨਿਰਾਸ਼ ਇਹ ਵਰਕਰ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਵਲ ਮੂੰਹ ਕੀਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਜਦੋਂ ਤੋਂ ਪੰਜਾਬ 'ਚ ਬਣੀ ਹੈ ਉਦੋਂ ਤੋਂ ਹੀ ਪੰਜਾਬ 'ਚ ਧਰਨੇ ਮੁਜ਼ਹਾਰੇ ਹੋ ਰਹੇ ਹਨ। ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਲੇਕਿਨ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਵਾਲੀ ਕਾਂਗਰਸ ਸਰਕਾਰ ਸੁੱਤੀ ਨਜਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਵਰਕਰਾਂ ਨੂੰ ਡੇਲੀਵੇਜ ਤੇ ਇਨ੍ਹਾਂ ਦੀ ਹਾਜਰੀ ਯਕੀਨੀ ਬਣਾਈ ਜਾਵੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਬਿਜਲੀ ਅੰਦੌਲਨ ਇੰਚਾਰਜ ਕੁੰਦਨ ਗੌਗਿਆ ਅਤੇ ਪ੍ਰੀਤੀ ਮਲਹੌਤਰਾ, ਸਾਬਕਾ ਉਪ ਪ੍ਰਧਾਨ ਪੰਜਾਬ ਪ੍ਰਦੀਪ ਜੌਸਨ, ਸਾਬਕਾ ਉਪ ਪ੍ਰਧਾਨ ਮਾਲਵਾ ਜੋਨ ਮੇਘ ਚੰਦ ਸ਼ੇਰਮਾਜਰਾ, ਸੰਦੀਪ ਬੰਧੂ, ਸਾਬਕਾ ਮਹਿਲਾ ਵਿੰਗ ਪ੍ਰਧਾਨ ਜ਼ਿਲ੍ਹਾ ਪਟਿਆਲਾ ਵੀਰਪਾਲ ਕੌਰ ਚਹਿਲ, , ਵਿਜੈ ਕਨੌਜਿਆ, ਹਰਪ੍ਰੀਤ ਸਿੰਘ ਢੀਠ, ਵਿਕਰਮ ਸ਼ਰਮਾ, ਰਮੇਸ਼ ਕੁਮਾਰ, ਕਰਮਜੀਤ ਸਿੰਘ, ਡਿੰਪਲ ਬੱਤਾ, ਹਰਿੰਦਰ ਕੌਰ, ਐਡਵੋਕੇਟ ਵਰਿੰਦਰ ਸਿੰਘ ਮੌਜ਼ੂਦ ਸਨ।