ਮਨਿੰਦਰਜੀਤ ਸਿੱਧੂ
ਜੈਤੋ, 17 ਸਤੰਬਰ 2020 - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸਾਬਕਾ ਡਾਇਰੈਕਟਰ ਪੰਜਾਬ ਰਾਜ ਊਦਯੋਗਿਕ ਵਿਕਾਸ ਨਿਗਮ, ਸਾਬਕਾ ਪ੍ਰਦੇਸ਼ ਪ੍ਰਧਾਨ ਪੰਜਾਬ ਭਾਜਪਾ ਲਘੂ ਉਦਯੋਗ ਸੈੱਲ ਅਤੇ ਸਾਬਕਾ ਉਪ-ਪ੍ਰਧਾਨ ਨਗਰ ਕੌਂਸਲ ਜੈਤੋ ਪ੍ਰਦੀਪ ਸਿੰਗਲਾ ਨੇ ਅੱਜ ਨਗਰ ਕੋਂਸਲ ਜੈਤੋ ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਦਰੁਸਤ ਰੱਖਣ ਵਾਲੇ ਸਫਾਈ ਕਰਮਚਾਰੀਆਂ ਅਤੇ ਹੋਰ ਸਟਾਫ ਨੂੰ ਲੱਡੂ ਵੰਡ ਕੇ ਉਹਨਾਂ ਨਾਲ ਮਨਾਇਆ।
ਪ੍ਰਦੀਪ ਸਿੰਗਲਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਫਾਈ ਕਰਮਚਾਰੀਆਂ ਨੇ ਸੱਚ ਕਰਕੇ ਵਿਖਾਇਆ ਹੈ। ਇਹ ਸਫਾਈ ਕਰਮਚਾਰੀ ਕੋਰੋਨਾ ਕਾਲ ਵਿੱਚ ਇੱਕ ਯੋਧੇ ਦੀ ਤਰ੍ਹਾਂ ਯੋਗਦਾਨ ਪਾਉਂਦੇ ਰਹੇ ਹਨ। ਇਸ ਲਈ ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਸਾਡੇ ਸ਼ਹਿਰ ਦੀ ਸਫਾਈ ਦਾ ਖਿਆਲ ਰੱਖਣ ਵਾਲੇ ਸਫਾਈ ਕਰਮਚਾਰੀਆਂ ਨਾਲ ਮਨਾਇਆ ਹੈ।
ਇਸ ਮੌਕੇ ਨਗਰ ਕੌਂਸਲ ਜੈਤੋ ਦੇ ਸਫਾਈ ਵਿਭਾਗ ਦੇ ਇੰਚਾਰਜ਼ ਨੈਬ ਸਿੰਘ ਬਰਾੜ ਅਤੇ ਸਫਾਈ ਸੇਵਕ ਦੇ ਮੁਖੀ ਮੁਨਸ਼ੀ ਰਾਮ ਆਪਣੇ ਸਾਥੀਆਂ ਸਮੇਤ ਹਾਜਰ ਸਨ।