ਮਨਿੰਦਰਜੀਤ ਸਿੱਧੂ
ਜੈਤੋ, 16 ਸਤੰਬਰ 2020 - ਜੈਤੋ ਹਲਕੇ ਦੇ ਪਿਛਲ਼ੇ ਲੰਮੇ ਸਮੇਂ ਤੋਂ ਲਟਕ ਰਹੇ ਵਿਕਾਸ ਕਾਰਜ ਹੁਣ ਜਲਦ ਪੂਰੇ ਹੋਣਗੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ ਦੇ ਚੇਅਰਮੈਨ ਪਵਨ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਕਪੂਰਾ ਤੋਂ ਜੈਤੋ ਤੱਕ ਸੜਕ ਦਾ ਜੋ ਟੋਟਾ ਪਿਛਲ਼ੇ ਲੰਮੇ ਸਮੇਂ ਖਸਤਾ ਹਾਲਤ ਵਿੱਚ ਸੀ, ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਜੈਤੋ ਤੋਂ ਰਣ ਸਿੰਘ ਵਾਲਾ ਰੋਡ ਜੋ ਕਈ ਜਗ੍ਹਾ ਤੋਂ ਟੁੱਟੀ ਚੁੱਕੀ ਹੈ ਦੇ ਮੁਰੰਮਤ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸਤੋਂ ਇਲਾਵਾ ਜੈਤੋ ਸ਼ਹਿਰ ਦੇ ਜੋ ਵੀ ਵਿਕਾਸ ਕਾਰਜ ਪਿਛਲ਼ੇ ਲੰਮੇ ਸਮੇਂ ਤੋਂ ਲਟਕੇ ਹੋਏ ਸਨ ਉਹ ਜਲਦ ਹੀ ਪੂਰੇ ਕਰ ਦਿੱਤੇ ਜਾਣਗੇ। ਉਹਨਾਂ ਅਨੁਸਾਰ ਵਿਕਾਸ ਕਾਰਜ ਦੇਰੀ ਨਾਲ ਹੋਣ ਦਾ ਇੱਕ ਕਾਰਨ ਕੋਰੋਨਾ ਵਾਇਰਸ ਦੀ ਮਹਾਂਮਾਰੀ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਚਲਦਿਆਂ ਲੱਗੇ ਕਰਫ਼ਿਊ ਦੌਰਾਨ ਸਾਰਾ ਕੰਮ-ਕਾਜ ਇੱਕ ਵਾਰ ਠੱਪ ਹੋ ਗਿਆ ਸੀ। ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਜੋਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਲੱਗਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਹ ਦਿਨ ਰਾਤ ਜੈਤੋ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਤੱਕ ਦੇ ਸਭ ਤੋਂ ਜਿਆਦਾ ਵਿਕਾਸ ਦੇ ਕੰਮ ਕਰਨ ਵਾਲੀ ਸਰਕਾਰ ਹੈ।