ਬਰੈਮਪਟਨ ਵਿੱਚ ਪੰਜਾਬੀ ਵਿਦਿਆਰਥੀ ਦੀ ਹੱਤਿਆ
ਬਰੈਪਟਨ ( ਬਲਜਿੰਦਰ ਸੇਖਾ ) ਕਨੇਡਾ ਦੇ ਭਾਈਚਾਰੇ ਲਈ ਦੁੱਖਦਾਈ ਖਬਰ ।ਬਰੈਮਪਟਨ ਸ਼ਹਿਰ ਦੇ ਗੁਰਦੁਆਰਾ ਸਿੱਖ ਸੰਗਤ ਰੀਗਨ ਰੋਡ ਦੇ ਨੇੜੇ ਪੰਜਾਬ ਦੇ ਸ਼ਹਿਰ ਬਟਾਲਾ ਤੋਂ ਕੈਨੈਡਾ ਵਿਖੇ ਪੜਨ ਆਏ ਨੋਜਵਾਨ ਸੂਰਜਦੀਪ ਸਿੰਘ ਦੀ ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਖੇ ਕਤਲ ਕਰ ਦਿੱਤੇ ਜਾਣ ਦੀ ਬੇਹੱਦ ਦੁੱਖਦਾਈ ਖਬਰ ਸਾਹਮਣੇ ਆਈ ਹੈ। ਪਤਾ ਲੱਗਾ ਕੱਲ ਸ਼ਾਮ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋ ਬਾਅਦ ਤੁਰ ਕੇ ਘਰ ਜਾ ਰਹੇ ਇਸ ਨੌਜਵਾਨ ਦੀ ਦੋ ਵਿਕਤੀਆਂ ਨੇ ਪਰਸ ਤੋ ਫ਼ੋਨ ਖੋਹਣ ਤੋ ਬਾਅਦ ਹੱਤਿਆ ਕਰ ਦਿੱਤੀ ।ਇਸ ਖਬਰ ਤੋਂ ਬਾਅਦ ਪਰਿਵਾਰ ਤੇ ਅਣਕਿਆਸਾ ਦੁੱਖਾਂ ਦਾ ਕਹਿਰ ਟੁੱਟ ਪਿਆ ਹੈ। ਬਰੈਂਪਟਨ ਵਿਖੇ ਕ੍ਰਾਈਮ ਦਿਨੋਂ ਦਿਨ ਘੱਟਣ ਦੀ ਜਗ੍ਹਾ ਵੱਧਦਾ ਹੀ ਜਾ ਰਿਹਾ ਹੈ ਹਾਲੇ ਕੱਲ ਹੀ ਹੋਰ ਘਟਨਾ ਵਿੱਚ ਮੰਦਿਰ ਹਿੰਦੂ ਸਭਾ ਦੇ ਪੁਜਾਰੀ ਦੀ ਪਤਨੀ ਦਾ ਵੀ ਬਰੈਂਪਟਨ ਚ ਹੀ ਕਤਲ ਹੋ ਗਿਆ ਸੀ ।