ਬਰੈਂਪਟਨ, 14 ਅਗਸਤ 2020 - ਕੈਨੇਡਾ ਦੇ ਬਰੈਂਪਟਨ 'ਚ 13 ਅਗਸਤ ਦੀ ਸ਼ਾਮ 6 ਵਜੇ (ਕੈਨੇਡਾ ਸਮੇਂ ਅਨੁਸਾਰ) ਪੰਡਿਤ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਬਰੈਂਪਟਨ ਦੇ ਇਕ ਹਿੰਦੂ ਮੰਦਿਰ ਦੀ ਪ੍ਰਧਾਨ ਸੀ।
ਕੈਨੇਡੀਅਨ ਮੀਡੀਆ ਰਿਪੋਰਟ ਮੁਤਾਬਿਕ ਅਣਪਛਾਤੇ ਬੰਦੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਬਰੈਂਪਟਨ ਦੇ ਉਸ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਜਿੱਥੇ ਇਹ ਘਟਨਾ ਵਾਪਰੀ ਹੈ।