ਰਜਨੀਸ਼ ਸਰੀਨ
ਨਵਾਂ ਸ਼ਹਿਰ, 13 ਅਗਸਤ 2020 - ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਬੰਗਾ ਦੇ ਸੈਸ਼ਨ 2019- 20 ਦਾ 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ ਵਧੀਆ ਆਉਣ ਦੀ ਖੁਸ਼ੀ ਵਿੱਚ ਸਕੂਲ ਵਿਚ ਪਹਿਲੇ ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਡਿਪਟੀ ਡੀ.ਈ.ਓ ਸ਼ਹੀਦ ਭਗਤ ਸਿੰਘ ਨਗਰ ਸਰਦਾਰ ਅਮਰੀਕ ਸਿੰਘ ਅਤੇ ਪੰਜਾਬ ਮਾਤਾ ਵਿਦਿਆਵਤੀ ਸੇਵਾ ਸੁਸਾਇਟੀ ਦੇ ਸੰਸਥਾਪਕ ਮੈਡਮ ਮਨਜੀਤ ਕੌਰ ਬੋਲਾ ,ਸਕੂਲ ਪ੍ਰਿੰਸੀਪਲ ਸੁਨੀਤਾ ਛਾਬੜਾ, SMC ਦੇ ਚੇਅਰਮੈਨ ਸ੍ਰੀਮਤੀ ਦਵਿੰਦਰ ਕੌਰ ਅਤੇ ਸਟਾਫ ਮੈਂਬਰ ਸ਼ਾਮਿਲ ਹੋਏ ।ਪਹਿਲੇ ,ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ। ਸ੍ਰੀਮਤੀ ਮਨਜੀਤ ਕੌਰ ਬੋਲਾ ਪੰਜਾਬ ਮਾਤਾ ਵਿਦਿਆਵਤੀ ਸੇਵਾ ਸੁਸਾਇਟੀ ਬੰਗਾ ਦੇ ਸੰਸਥਾਪਕ ਨੇ ਦੱਸਿਆ ਸਾਇੰਸ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੇਹਾ ਦੀ ਘਰੇਲੂ ਮਾਲੀ ਹਾਲਤ ਸਹੀ ਨਾ ਹੋਣ ਕਾਰਨ ਅਗਲੀ ਪੜ੍ਹਾਈ ਦਾ ਖਰਚ ਸੁਸਾਇਟੀ ਵੱਲੋਂ ਕੀਤਾ ਜਾਵੇਗਾ ਉਹਨਾਂ ਵੱਲੋਂ ਵਿਦਿਆਰਥਣ ਨੂੰ ਅਗਲੇਰੀ ਪੜ੍ਹਾਈ ਦੀ ਫੀਸ ਲਈ 21000/-ਰੁ: ਦੀ ਰਾਸ਼ੀ ਦਿੱਤੀ।ਉਹਨਾਂ ਨੇ ਬਾਕੀ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ। ਡਿਪਟੀ ਡੀ.ਈ.ਓ ਸਰਦਾਰ ਅਮਰੀਕ ਸਿੰਘ ਜੀ ਵੱਲੋਂ ਬੱਚਿਆਂ ਨੂੰ ਅੱਗੇ ਵਧਣ ਲਈ ਉਤਸ਼ਾਹ ਭਰੇ ਵਿਚਾਰ ਦਿੱਤੇ। ਸਕੂਲ ਪ੍ਰਿੰਸੀਪਲ ਸੁਨੀਤਾ ਛਾਬੜਾ ਜੀ ਵੱਲੋਂ ਸਮੂਹ ਸਟਾਫ, ਸਕੂਲ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਮਾਤਾ ਵਿਦਿਆਵਤੀ ਸੇਵਾ ਸੁਸਾਇਟੀ ਬੰਗਾ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੌਰਾਨ ਕੋਵਿਡ-19 ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ।