ਸਿਵਲ ਸਰਜਨ ਫਾਜ਼ਿਲਕਾ ਡਾਕਟਰ ਨਰੇਸ਼ ਕੁਮਾਰ ਅਗਰਵਾਲ
ਜਗਦੀਸ਼ ਥਿੰਦ
ਫਾਜ਼ਿਲਕਾ 12 ਅਗਸਤ : ਜਿਲ੍ਹਾ ਫਾਜ਼ਿਲਕਾ ਦੇ ਨਵੇਂ ਸਿਵਲ ਸਰਜਨ ਡਾਕਟਰ ਨਰੇਸ਼ ਕੁਮਾਰ ਅਗਰਵਾਲ ਨੇ ਅਹੁਦਾ ਸੰਭਾਲ ਲਿਆ ਹੈ ।
ਉਹ ਉੱਤਰੀ ਭਾਰਤ ਵਿੱਚ ਹੱਡੀਆਂ ਦੇ ਮਾਹਰ ਡਾਕਟਰਾਂ ਵਿੱਚੋ ਇੱਕ ਹਨ ।
ਇਸ ਤੋਂ ਪਹਿਲਾਂ ਸੈਕਟਰ 16 ਚੰਡੀਗੜ੍ਹ ਵਿਖੇ ਸਥਿੱਤ ਸਰਕਾਰੀ ਹਸਪਤਾਲ ਵਿੱਚ ਬਤੋਰ ਹੱਡੀਆਂ ਦੇ ਸਪੈਸ਼ਲਿਸਟ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ ।
ਇਸ ਜਗ੍ਹਾਂ ਉਨ੍ਹਾਂ ਲਗਭਗ 30 ਸਾਲ ਸੇਵਾਵਾਂ ਦਿੱਤੀਆਂ ।
ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਉਨ੍ਹਾਂ ਨੂੰ ਤਰੱਕੀ ਦੇ ਕੇ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਲਗਾਇਆ ਗਿਆ ਸੀ ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਸਰਹੱਦੀ ਖੇਤਰ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਜ਼ਰੂਰਤ ਨੂੰ ਸਮਝਦੇ ਹੋਏ ਉਹਨਾਂ ਨੂੰ ਸਿਵਲ ਸਰਜਨ ਫਾਜ਼ਿਲਕਾ ਦੀ ਜਿੰਮੇਵਾਰੀ ਸੌਂਪੀ ਹੈ ।
ਅਹੁਦਾ ਸੰਭਾਲਣ ਮੌਕੇ ਉਹਨਾਂ ਕਿਹਾ ਕਿ ਚੱਲ ਰਹੇ ਕੋਵਿਡ - 19 ਦੀਆਂ ਚੁਣੌਤੀਆਂ ਦੇ ਨਾਲ ਹੀ ਦੂਜੀਆਂ ਸਿਹਤ ਸਬੰਧੀ ਜਰੂਰਤਾਂ ਸਬੰਧੀ ਢੁਕਵੇਂ ਪ੍ਰਬੰਧਾਂ ਲਈ ਵਚਨਬੱਧ ਹਾਂ ।
ਉਹਨਾਂ ਕਿਹਾ ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਏ ਗਏ ਪ੍ਰੋਗਰਾਮ ਦੀ ਕਾਮਯਾਬੀ ਲਈ ਜ਼ਿਲ੍ਹਾ ਵਾਸੀ ਸਹਿਯੋਗ ਦੇਣ ।
ਇਸ ਮੌਕੇ ਡਾ ਚੰਦਰ ਮੋਹਨ ਕਟਾਰੀਆ , ਡਾਕਟਰ ਅਨੀਤਾ ਕਟਾਰੀਆ , ਡਾਕਟਰ ਕਵਿਤਾ , ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ , ਸੁਖਵਿੰਦਰ ਕੌਰ , ਰਾਜੇਸ਼ ਕੁਮਾਰ , ਰੋਹਿਤ ਸਚਦੇਵਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ ।