ਚੰਡੀਗੜ੍ਹ, 12 ਅਗਸਤ 2020 - ਤਮਿਲਨਾਡੂ ਦੇ ਜ਼ਿਲ੍ਹਾ ਨੀਲਗਿਰੀ ਦੇ ਸ਼ਹਿਰ ਕੋਟਾਗਿਰੀ ਦੇ ਇੱਕ ਰਸਤੇ ਦੇ ਬਿਲਕੁਲ ਵਿਚਕਾਰ ਲੱਗੇ ਹਾਈ ਵੋਲਟੇਜ ਬਿਜਲੀ ਵਾਲੇ ਲੋਹੇ ਦੇ ਖੰਭੇ ਬਾਰੇ ਬੀਤੇ ਦਿਨੀਂ ਇੱਕ ਐਨ.ਆਰ.ਆਈ. ਸਿੱਖ ਨੇ ਵੀਡੀੳ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਜਿਸ 'ਚ ਉਸ ਦੁਆਰਾ ਪ੍ਰਸ਼ਾਸਨ ਦੀ ਗੈਰ ਜ਼ਿੰਮੇਦਾਰੀ ਨੂੰ ਦਿਖਾਇਆ ਗਿਆ ਅਤੇ ਤਮਿਲਨਾਡੂ ਪ੍ਰਸ਼ਾਸਨ ਨੂੰ ਇਸ ਖੰਭੇ ਨੂੰ ਰਸਤੇ 'ਚੋਂ ਹਟਾ ਕੇ ਸਾਈਡ 'ਤੇ ਲਾਉਣ ਦੀ ਮੰਗ ਕੀਤੀ। ਇਹ ਉਪਰਾਲਾ ਕਰਨ ਵਾਲਾ ਸਿੱਖ ਸ਼ੈਰੀ ਰਾਏ ਅਸਲ 'ਚ ਅਮਰੀਕਾ ਦਾ ਸਿਟੀਜ਼ਨ ਹੈ ਅਤੇ ਪੰਜਾਬ 'ਚ ਪਟਿਆਲਾ ਦਾ ਜੰਮਪਲ ਤੇ ਪਿੱਛਾ ਅੰਮ੍ਰਿਤਸਰ ਦਾ ਹੈ ਅਤੇ ਇੰਨ੍ਹੀ ਦਿਨੀਂ ਤਮਿਲਨਾਡੂ ਦੇ ਊਟੀ ਸ਼ਹਿਰ 'ਚ ਰਹਿ ਰਿਹਾ ਹੈ। ਸ਼ੈਰੀ ਰਾਇ ਦੇ ਮਾਪੇ ਚੰਡੀਗੜ੍ਹ ਰਹਿ ਰਹੇ ਨੇ, ਜੋ ਕਿ ਪਟਿਆਲਾ ਤੋਂ ਬਤੌਰ ਅਧਿਆਪਕ ਰਿਟਾਇਰ ਹਨ।
ਅਮਰੀਕਾ 'ਚ ਇਸ ਸਿੱਖ ਦਾ ਰੀਅਲ ਅਸਟੇਟ ਦਾ ਕਾਰੋਬਾਰ ਹੈ ਅਤੇ ਤਮਿਲਨਾਡੂ ਦੇ ਜ਼ਿਲ੍ਹਾ ਨੀਲਗਿਰੀ ਦੇ ਸ਼ਹਿਰ ਕੋਟਾਗਿਰੀ 'ਚ ਆਪਣੇ ਪੁਰਖਿਆਂ ਦੁਆਰਾ ਮਿਲੇ ਚਾਹ-ਪੱਤੀ ਦੇ ਬਾਗਾਂ ਦੀ ਦੇਖ ਰੇਖ ਕਰਨ ਲਈ ਹਰ ਸੀਜ਼ਨ ਤਮਿਲਨਾਡੂ ਜਾਂਦਾ ਰਹਿੰਦਾ ਹੈ। ਕੋਟਾਗਿਰੀ ਊਟੀ ਸ਼ਹਿਰ ਤੋਂ ਤਕਰੀਬਨ ੧੫ ਕਿਲੋਮੀਟਰ ਦੇ ਫਾਸਲੇ 'ਤੇ ਹੈ।
ਸ਼ੈਰੀ ਰਾਇ ਨੇ ਕੋਟਾਗਿਰੀ ਨੂੰ ਜਾਂਦਿਆਂ ਰਸਤੇ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਬਾਰੇ ਪ੍ਰਸ਼ਾਸਨ ਨੂੰ ਖੂਬ ਖਰੀਆਂ ਸੁਣਾਈਆਂ। ਉਨ੍ਹਾਂ ਆਪਣੇ ਵੱਲ੍ਹੋਂ ਹੋਰਨਾਂ ਰਾਹਗੀਰਾਂ ਦੀ ਸੇਫਟੀ ਵਾਸਤੇ ਇਸ ਖੰਭੇ 'ਤੇ ਚਿੱਟੇ ਰੰਗ ਦਾ ਰਿਫਲੈਕਟਰ ਪੇਂਟ ਵੀ ਕੀਤਾ। ਕਿਉਂਕਿ ਤਮਿਲਨਾਡੂ ਦੇ ਇਸ ਪਹਾੜੀ ਇਲਾਕੇ 'ਚ ਜਿਥੇ ਉਤਰਾਈ ਚੜ੍ਹਾਈ ਤੇ ਮੋੜਾਂ ਵਾਲੇ ਰਸਤੇ 'ਚ ਅਕਸਰ ਧੁੰਦ ਛਾਈ ਰਹਿੰਦੀ ਹੈ, ਜਿਸ ਕਾਰਨ ਕਈ ਵਾਰ ਰਾਹਗੀਰ ਤੇਜ਼ ਰਫਤਾਰ 'ਚ ਇਸ ਖੰਭੇ ਨਾਲ ਐਕਸੀਡੈਂਟ ਦਾ ਸ਼ਿਕਾਰ ਹੋ ਸਕਦੇ ਹਨ। ਸ਼ੈਰੀ ਰਾਏ ਨੇ ਵੀਡੀੳ ਬਣਾ ਸੋਸ਼ਲ ਮੀਡੀਆ 'ਤੇ ਇਸਨੂੰ ਵਾਇਰਲ ਕਰਨ ਦੀ ਅਪੀਲ ਵੀ ਕੀਤੀ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :
https://www.youtube.com/watch?v=62Yz2q5ZHCE&feature=youtu.be