ਸੀਨੀਅਰ ਪੁਲਿਸ ਕਪਤਾਨ ਸੰਗਰੂਰ ਸ੍ਰੀ ਸੰਦੀਪ ਗਰਗ
ਹਰਿੰਦਰ ਨਿੱਕਾ
ਸੰਗਰੂਰ, 7 ਅਗਸਤ:
ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਜ਼ਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ ਲਾਕਡਾਊਨ/ਤਾਲਾਬੰਦੀ ਦੌਰਾਨ 351 ਦੋਸ਼ੀਆ ਨੰੂ ਕਾਬੂ ਕਰਕੇ 341 ਮਾਮਲੇ ਦਰਜ਼ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਜ਼ਾਇਜ਼ ਸ਼ਰਾਬ ਦੀ ਤਸੱਕਰੀ ਕਰਨ ਵਾਲਿਆ ਖਿਲਾਫ਼ ਸਖ਼ਤ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਸ਼ਰਾਬ ਜਾਂ ਹੋਰ ਕਿਸੇ ਤਰ੍ਹਾਂ ਦੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਭੈੜੇ ਵਿਅਕਤੀਆਂ ਨੰੂ ਨੱਥ ਪਾਉਣ ਲਈ 24 ਘੰਟੇ ਮੁਸਤੈਦੀ ਨਾਲ ਕਾਰਜ਼ਸੀਲ ਹੈ।
ਸ੍ਰੀ ਸੰਦੀਪ ਗਰਗ ਨੇ ਦੱਸਿਆ ਕਿ 22 ਮਾਰਚ 2020 ਤੋਂ ਹੁਣ ਤੱਕ ਸ਼ਰਾਬ ਠੇਕਾ ਦੇਸੀ 19383.375 ਲੀਟਰ, ਅੰਗਰੇਜ਼ੀ ਸ਼ਰਾਬ 189.750 ਲੀਟਰ, ਨਜ਼ਾਇਜ਼ ਸ਼ਰਾਬ 289.205 ਲੀਟਰ, ਲਾਹਣ 6193 ਲੀਟਰ, ਚਾਲੂ ਭੱਠੀਆ 10, ਬੀਅਰ 9 ਲੀਟਰ, ਸਪਰਿੱਟ 6.75 ਲੀਟਰ, 7 ਨਜ਼ਾਇਜ਼ ਭੱਠੀਆ ਦਾ ਸਾਮਾਨ ਕਬਜ਼ੇ ’ਚ ਲੈ ਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਉਨ੍ਹਾਂ ਹੋਰ ਵਿਸਥਾਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਭਵਾਨੀਗੜ੍ਹ ਵਿਖੇ ਮਿਤਿ 21 ਜੂਨ 2020 ਨੰੂ ਮੁਕੱਦਮਾ ਨੰਬਰ 174 ਤਹਿਤ ਅ/ਧ 61/1/14 ਆਬਾਕਾਰੀ ਐਕਟ ਅਤੇ 420, 465, 467, 468, 471, 201, 188 ਹਿੰ:ਡ ਦਰਜ ਕਰਕੇ 12600 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਰਸੀਲਾ ਸਮੇਤ ਟਰੱਕ ਨੰਬਰ ਐਚ.ਆਰ.64-4464 ਬਿਨ੍ਹਾਂ ਕਾਗਜਾਤ ਬਰਾਮਦ ਕਰਕੇ 7 ਦੋਸੀਆ ਨੰੂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿੰਡ ਚਾਣਚੱਕ ਤਹਿਸੀਲ ਗੂਹਲਾ (ਹਰਿਆਣਾ) ਵਿਖੇ ਨਜ਼ਾਇਜ਼ ਸ਼ਰਾਬ ਦੀ ਫੈਕਟਰੀ ਵੀ ਫੜ੍ਹੀ ਗਈ । ਇਸ ਤੋਂ ਇਲਾਵਾ ਮਾਮਲੇ ਦੀ ਗਹਿਰਾਈ ਨਾਲ ਤਫ਼ਦੀਸ ਕਰਕੇ ਹੋਰ ਦੋਸ਼ੀਆਂ ਦੀ ਤਲਾਸ਼ ਵੀ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆ ਖਿਲਾਫ਼ ਸਪੈਸ਼ਲ ਮੁਹਿੰਮ ਚਲਾ ਕੇ 10 ਚਾਲੂ ਭੱਠੀਆ ਬ੍ਰਾਮ ਕੀਤੀਆ ਗਈਆ ਹਨ। ਉਨ੍ਹਾਂ ਸਮੂਹ ਥਾਣਾ ਮੁਖੀਆ ਅਤੇ ਪੁਲਿਸ ਅਧਿਕਾਰੀਆਂ ਨੰੂ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਨਜ਼ਾਇਜ਼ ਸ਼ਰਾਬ ਦਾ ਕਾਰੋਬਾਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ਖਤ ਕਾਨੰੂਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ