ਅਸ਼ੋਕ ਵਰਮਾ
ਮਾਨਸਾ, 7 ਅਗਸਤ 2020 - ਭਾਰਤੀ ਕਮਿਉਨਿਸਟ ਪਾਰਟੀ ਨੇ ਲੰਘੀ 6ਜੂਨ ਦੀ ਰਾਤ ਆਪਣੇ ਖੇਤ ਵਿੱਚ ਬਣੇ ਪੋਲਟਰੀ ਫਾਰਮ ਬੱਪੀਆਣਾ ਵਿਖੇ ਸੁੱਤੇ ਪਏ ਸੀਪੀਆਈ ਦੇ ਜਿਲਾ ਸਹਾਇਕ ਸਕੱਤਰ ਕਾਮਰੇਡ ਨਿਹਾਲ ਸਿੰਘ ਦੇ ਭਤੀਜੇ ਅਮਰਜੀਤ ਸਿੰਘ ਤੇ ਸਾਜਿਸ਼ ਤਹਿਤ ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਜੋਰ ਫੜ ਗਈ ਹੈ। ਸੀਪੀਆਈ ਦੇ ਜਿਲਾ ਸਕੱਤਰ ਕਾਮਰੇਡ ਕਿ੍ਰਸਨ ਚੌਹਾਨ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਗੰਭੀਰ ਸੱਟਾਂ ਸਨ ਅਤੇ ਉਸ ਦੀ ਇੱਕ ਬਾਂਹ ਇਸ ਹਮਲੇ ’ਚ ਟੁੱਟ ਗਈ ਸੀ। ਉਨਾਂ ਦੱਸਿਆ ਕਿ ਜਖਮੀ ਨੂੰ ਇਲਾਜ ਲਈ ਮਾਨਸਾ ਸਿਵਲ ਹਸਪਤਾਲ ਲਿਆਂਦਾ ਸੀ ਪਰ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਅਤੇ ਜਾਣ-ਬੁੱਝ ਕੇ ਕੇਸ ਨੂੰ ਕਮਜੋਰ ਕਰ ਦਿੱਤਾ ਗਿਆ ਜਦੋਂਕਿ ਉਸ ਨੂੰ ਢੁੱਕਵੀਆਂ ਇਲਾਜ ਸਹੂਲਤਾਂ ਨਹੀਂ ਦਿੱਤੀਆਂ ਗਈਆਂ । ਉਨਾਂ ਆਖਿਆ ਕਿ ਇਹ ਤੱਥ ਕਿਸੇ ਕਥਿਤ ਸਾਜਸ਼ ਪੈਦਾ ਕਰਦੇ ਹਨ ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ।
ਉਨਾਂ ਆਖਿਆ ਕਿ ਪੁਲਿਸ ਦੇ ਢਿੱਲ ਮੱਠ ਵਾਲੇ ਵਤੀਰੇ ਕਾਰਨ ਹਮਲਾਵਰ ਖੁੱਲੇਆਮ ਘੁੰਮ ਰਹੇ ਹਨ ਜਿਸ ਕਾਰਨ ਪੀੜਤ ਪ੍ਰੀਵਾਰ ਨੂੰ ਹੋਰ ਵੀ ਖਤਰਾ ਬਣਿਆ ਹੋਇਆ ਹੈ। ਉਨਾਂ ਚਿੰਤਾ ਜਤਾਈ ਕਿ ਪੁਲਿਸ ਨੇ ਜਿਸ ਧਾਰਾ ਤਹਿਤ ਕੇਸ ਦਰਜ ਕੀਤਾ ਹੈ ਘਟਨਾਂ ਮੁਤਾਬਕ ਉਹ ਲਾਉਣੀ ਨਹੀਂ ਬਣਦੀ ਸੀ ਬਲਕਿ ਧਾਰਾ 307,452 120 ਬੀਆਦਿ ਲਾਈਆਂ ਜਾਣੀਆਂ ਚਾਹੀਦੀਆਂ ਸਨ। ਉਨਾਂ ਜਿਲਾ ਪੁਲਿਸ ਪ੍ਰਸ਼ਾਸ਼ਨ ਤੋਂ ਇਸ ਮਾਮਲੇ ’ਚ ਦੇਰੀ ਲਈ ਜਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਅਤੇ ਜੁਰਮ ਦਾ ਵਾਧਾ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਸੀਤਾ ਰਾਮ ਗੋਬਿੰਦਪੁਰਾ ਜਿਲਾ ਸਹਾਇਕ ਸਕੱਤਰ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ, ਰੂਪ ਸਿੰਘ ਢਿੱਲੋਂ ਸਕੱਤਰ ਮਾਨਸਾ, ਜਗਰਾਜ ਹੀਰਕੇ ਸਕੱਤਰ ਸਰਦੂਲਗੜ, ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਪੰਧੇਰ ਨੇ ਆਖਿਆ ਕਿ ਜੇਕਰ ਮਾਮਲੇ ਹੱਲ ਧਿਆਨ ਨਾਂ ਦਿੱਤਾ ਗਿਆ ਤਾਂ ਪਾਰਟੀ ਤਿੱਖੇ ਅੰਦੋਲਨ ਦੀ ਰੂਪ ਰੇਖਾ ਉਲੀਕੇਗੀ।